ਪੰਨਾ:A geographical description of the Panjab.pdf/66: ਰੀਵਿਜ਼ਨਾਂ ਵਿਚ ਫ਼ਰਕ

ਟੈਗ: ਪਰੂਫਰੀਡ EditInSequence
ਸਫ਼ੇ ਦਾ ਦਰਜਾਸਫ਼ੇ ਦਾ ਦਰਜਾ
-
ਗਲਤੀਆਂ ਲਾਈਆਂ
+
ਗਲਤੀਆਂ ਲਾਈਆਂ
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
{{c|<small>Amritsar.</small>}}
{{c|Talumba.}}


{{gap}}ਤਲੰਬਾ ੲਿਕ ਕਦੀਮੀ ਅਰ ਮਸਹੂਰ ਸਹਿਰ ਦਰਿਅਾੳੁ ਰਾਵੀ ਦੇ ਕੰਢੇ, ਮੁਲਤਾਨ ਤੇ ਤੀਹ ਕੋਹ ਚੜ੍ਹਦੇ ਰੁਕ ਹੈ; ੳੁਹ ਅੱਗੇ ਵਡਾ ਅਬਾਦ ਸੀ, ਹੁਣ ਪੰਜਕੁ ਸੈ ਘਰ, ਅਰ ਪੰਜਾਹਕੁ ਹੱਟਾਂ ਬਸਦੀਅਾਂ ਹਨ। ਸਹਿਰੋਂ ਬਾਹਰ ੲਿਕ ਚੌਬੁਰਜਾ ਪੱਕਾ ਕਿਲਾ ਹੈ; ਅਤੇ ਤੁਲੰਬੇ ਥੀਂ ਚਾਰ ਕੋਹ ੲਿਕ ੳੁਜਾੜ ਹੈ, ਜਿਹ ਨੂੰ ਬਾਰ ਕਰਕੇ ਅਾਖਦੇ ਹਨ; ੳੁਥੇ ਦੀ ਜਿਮੀਦਾਰੀ ੳੁਸ ਕੌਮ ਦੀ ਹੈ, ਜੋ ਕਾਠੀਅਾ ਕਹਾੳੁਂਦੀ ਹੈ; ਕੀ ਜਾਣਯੇ ੳੁਸ ਬਾਰ ਵਿਚ ਬੀ ੳੁਹੋ ਲੋਕ ਰਹਿੰਦੇ ਹੋਣਗੇ; ਅਤੇ ੲਿਹ ਬਾਰ ੲਿਸੀ ਦੁਅਾਬੇ ਵਿਚ ਹੈ, ਚਾਲੀ ਕੋਹ ਚੌੜੀ ਅਰ ਸੌ ਕੋਹ ਲੰਬੀ ਹੋੳੂ; ੲਿਸ ਬਾਰ ਵਿਖੇ ਕੰਡਿਅਾਲੇ ਦਰਖਤ ਬਹੁਤ ਹਨ; ਅਤੇ ਜਣ ਲੋਕ, ਜੋ ੲਿਸ ਬਾਰ ਵਿਚ ਰਹਿੰਦੇ ਹਨ, ਧੁਰ ਮੁਲਤਾਨ ਦੇ ਬੰਨੇ ਤੀਕੁਰ ਲੁਟਦੇ ਅਰ ਧਾੜੇ ਮਾਰਦੇ ਹਨ। ੲਿਸ ਦੁਅਾਬੇ ਵਿਚ ਥਲ ਬੀ ਕੲੀ ਹਨ, ਪਰ ਪੰਜਨਦ ਦੀ ਹੱਦ ਤੀਕੁਰ ੳੁਜਾੜਾਂ ਬਹੁਤ ਹਨ।
{{gap}}ਅਮਰਿਤਸਰ ਇਕ ਵਡਾ ਸਹਿਰ ਨਵਾਂ ਬਸਿਅਾ ਹੋਇਆ ਹੈ; ਅਤੇ ਅਮਰਿਤਸਰ ਤਲਾੳੁ ਦਾ ਨਾਉਂ ਹੈ, ਜੋ ਗੂਰੂ ਰਾਮਦਾਸ, ਬਾਬੇ ਨਾਨਕ ਦੇ ਤੀਜੇ ਚੇਲੇ ਦਾ ਪੱਟਿਅਾ ਹੋੲਿਅਾ ਹੈ, ਕਿ ਜਿਨ ੲਿਹ ਤਲਾੳੁ ਪੱਟਕੇ ੳੁਹ ਦੇ ਗੱਭੇ ਅਾਪਣੇ ਲੲੀ ੲਿਕ ਬੈਠਕ ਬਣਾੲੀ, ਅਤੇ ੲਿਹ ਸਹਿਰ ੳੁਸੀ ਤਲਾੳੁ ਦੇ ਨਾੳੁਂ ਪੁਰ ਮਸਹੂਰ ਹੋ ਗਿਅਾ।
{{c|Harapph.}}


{{gap}}ਹੜੱਪਾ ਰਾਵੀ ਦੇ ਕੰਢੇ ੲਿਕ ਮਸਹੂਰ ਸਹਿਰ ਹੈ; ਘਰਾਂ ਦੀ ਬਸੋਂ ਦੋਕੁ ਸੌ ਤੀਕੁਰ ਹੋਵੇਗੀ, ਅਤੇ ੳੁਨਾਂ ਲੋਕਾਂ ਦੀਅਾਂ ਜਿਮੀਦਾਰੀ ਹੱਟਾਂ, ਜੋ ਕਾਠੀਅਾ ਅਖਾੳੁਂਦੇ ਹਨ, ਬਾਰ ਦੇ [[ਚੌਨੇ]] ਵਿਚ ਹਨ; ਅਤੇ ਹੋਰ ਸਦੁੱਲਾਪੁਰ ਲਗ ਸਭ ੳੁਜਾੜ ਹੈ; ੲਿਸੀ ਕਰਕੇ ਜਣਾਂ ਦੇ ਡਰ ਦੇ ਮਾਰੇ, ਬਿਨਾ ਗਾਰਲੇ ਕੋੲੀ ੲਿਕੱਲਾ ਦੁਕੱਲਾ ੳੁਸ ਰਸਤੇ ਨਹੀਂ ਲੰਘ ਸਕਦਾ; ਅਤੇ ੳੁਥੇ ਅੈਡਾ ਬਣ ਹੈ, ਜੋ ੲਿਕ ਦੂਜੇ ਨੂੰ ਨਹੀਂ ਨਜਰੀ ਅਾੳੁਂਦਾ। ਅਤੇ ੲਿਨਾਂ ਦੋਨਾਂ ਨਗਰਾਂ ਅਰਥਾਤ ਤੁਲੰਬੇ ਅਰ ਹੜੱਪੇ ਵਿਚ, ਪੱਚੀਹਾਂ ਕੋਹਾਂ ਦੀ ਬਿੱਥ ਹੈ, ਪਰ ਲੋਕ ਦੋਹਾਂ ਦਾ ਕੱਠਾ ਨਾੳੁਂ ਲੈਂਦੇ ਹਨ।
{{gap}}ਜਾਂ ਅਕਬਰ ਪਾਤਸਾਹ ਨੇ ਗੁਰੂ ਰਾਮਦਾਸ ਦੀ ਖਾਤਰ ੲਿਸ ਗਿਰਦੇ ਦਿਅਾਂ ਪਿੰਡਾਂ ਵਿਚੋਂ ਥੁਹੁੜੀ ਜਿਹੀ ਭੋਂ ਕੱਟਕੇ ਚੱਕ ਬੰਨਿਅਾ, ਤਾਂ ੳੁਸ ਵੇਲੇ ੲਿਸ ਪਿੰਡ ਦਾ ਨਾੳੁਂ ਰਾਮਦਾਸ ਚੱਕ ਪੈ ਗਿਅਾ।

{{gap}}ਅਤੇ ਰਾਮਦਾਸ ਸੁਣਿਅਾ ਥਾ, ਜੋ ੲਿਸ ਜਾਗਾ ਬਾਬਾ ਨਾਨਕ ਕੁਛ ਚਿਰ ਬੈਠ ਚੁੱਕਾ ਹੈ; ੲਿਸ ਕਰਕੇ ੳੁਨ ਤਲਾੳੁ ਪੱਟਕੇ ੲਿਸ ਜਾਗਾ ਦੇ ਬਸਾੳੁਣ ਦਾ ੳੁੱਦਮ ਚੱਕਿਅਾ; ਪਰ ੳੁਸ ਵੇਲੇ ਕੁਛ ਅੈਡੀ ਅੰਬਾਰਤ ਨਸੋ, ਨਿਰੇ ਮਾਂਝੇ ਦੇ ਗੁਅਾਰ, ਜੋ ਬਾਬੇ ਨਾਨਕ ਅਤੇ ੳੇੁਸ ਦੇ ਗੱਦੀਨਸੀਨਾਂ ੳੁਪੁਰ ਭਰੋਸਾ ਧਰਦੇ ਸਨ, ੳੁਸ ਜਾਗਾ ਨੂੰ ਮੱਥਾ ਟੇਕਦੇ, ਅਤੇ ਅਾਪਣੇ ਤਿਹਾਰ ਅਰ ਗ੍ਰਹਿਣ ਦੇ ਦਿਨ ੳੁਸ ਤਲਾੳੁ ਵਿਚ ਅਸਨਾਨ ਕਰਦੇ ਸੇ।

{{gap}}ਜਾਂ ਸਿੱਖਾਂ ਦੀ ਮੰਡਲੀ ਪੈਦਾ ਹੋੲੀ, ਤਾਂ ੲਿਸ ਤਲਾੳੁ ਦੀ ਪੂਜਾ ਪਾਠ ਬਹੁਤ ਹੋਣ ਲੱਗੀ, ਅਤੇ ਸਿੱਖ ਲੋਕ ਬਹੁਤ ਚਾਹੰਦੇ ਸੇ, ਜੇ ਕੋੲੀ ਮੰਡਲੀਸਥਾਨ ਪੱਕਾ ਕਰਕੇੇ, ਤਲਾੳੁ ਦੀ ਜਾਗਾ ਨੂੰ ਅਬਾਦ ਕਰਯੇ; ਪਰ ਅਹਿਮਦਸਾਹ ਦੁਰਾਨੀ ਤੇ ਡਰ ਦੇ ਮਾਰੇ ਨਹੀਂ ਕਰ ਸਕਦੇ ਸੇ; ਛਿਅਾਂ ਮਹੀਨਿਅਾਂ ਪਿਛੋਂ ਕੁੱਛਾਂ ਅਰ ਬੇ-
<noinclude></noinclude>