ਕੋਠੇ ਚੜ੍ਹ ਕੇ ਵੇਖਦੀ

[00:00:00]

ਕੋਠੇ ਚੜ੍ਹ ਕੇ ਦੇਖਦੀ.......

ਕਿਤੇ ਵੀਰਨ ਆਵੇ........

ਨੀਂ ਸਈਓ ਕਿਤੇ ਵੀਰਨ ਆਵੇ.........

ਛਮ ਛਮ ਉਤਰਿਆ ਪੌੜੀਆਂ.........

ਮੇਰੀ ਰਾਣੀਏ ਭੈਣੇ ਹੇਠ ਖੜਾ ਤੇਰਾ ਵੀਰ

ਨੀਂ ਭਲੀਏ.......

ਆ ਲੈ ਤੇਰੀਆਂ ਪਿੰਨੀਆਂ ਨੀਂ ਮੇਰੀ ਰਾਣੀਏ ਭੈਣੇ

ਆ ਲੈ ਤੇਰਾ ਸੂਟ ਨੀਂ ਭਲੀਏ........

ਕਿੱਥੇ ਰੱਖਾਂ ਤੇਰੀਆਂ ਪਿੰਨੀਆਂ ਵੇ ਮੇਰੇ ਮਹਿੰਗਿਆ ਵੀਰਾ

ਕਿੱਥੇ ਰੱਖਾਂ ਤੇਰਾ ਸੂਟ ਵੇ ਭਲਿਆ........

ਵੇਹੜੇ ਤਾਂ ਵੰਡ ਦੀਂ ਪਿੰਨੀਆਂ ਨੀਂ ਮੇਰੀ ਰਾਣੀਏ ਭੈਣੇ

ਸੂਟ ਸਮਿਆਂ ਲਈਂ ਆਪ ਨੀਂ ਭਲੀਏ.......