ਏਕ ਬਾਰ ਕੀ ਬਾਤ ਹੈ/ਕਿਰਸਾਨ ਅਰ ਨਿਓਲ
ਕਿਰਸਾਨ ਅਰ ਨਿਓਲ
ਕੇਰਾਂ ਜੀ ਇੱਕ ਗਾਓਂ ਮਾ ਰਹੇ ਤਾਂ ਇੱਕ ਕਿਰਸਾਣ।
ਨਿਓਲਾ ਪਾਲਿਆ ਓਸ ਨੇ ਜੋ ਥੀ ਉਸਕੀ ਜਾਨ।
ਇੱਕ ਦਿਨ ਉਸਨੂੰ ਛੈਹਰ ਮਾ ਪਿਆ ਜ਼ਰੂਰੀ ਕਾਜ।
ਗੈਲੇ ਤੀਮੀ ਬਗ ਗਈ ਛੇਤੀ ਆਮੇਂਗੇ ਆਜ।
ਬੱਚਾ ਸੋਇਆ ਪਣਘ ਪਾ ਸੋਈ ਨਾ ਉਸ ਦੇ ਕੋਲ।
ਰਾਖੀ ਖਾਤਰ ਛੋਡਿਆ ਘਰ ਮਾ ਔਹੇ ਨਿਓਲ।
ਪਿੱਛਾ ਤੇ ਇੱਕ ਸੱਪ ਕਾ ਓਧਰ ਨੂੰ ਹੋਇਆ ਔਣ।
ਬੱਚੇ ਅਲ ਤਾ ਬਧ ਰਿਹਾ ਨਿਓਲ ਨੇ ਫਕੜੀ ਧੌਣ।
ਸੱਪ ਬੀ ਮੋਟਾ ਤਾਜਾ ਤਾ ਮਸੀਓਂ ਆਇਆ ਲੋਟ।
ਰਗੜ ਦਿਆ ਜੀ ਨਿਓਲ ਨੇ ਮਾਰ ਕਸੂਤੀ ਚੋਟ।
ਛੇਤੀ ਆਗੇ ਛੈਹਰ ਤੇ ਦੋਮੇ ਔਹ ਨਰ-ਨਾਰ।
ਨਿਓਲ ਲਹੂ ਗੈਲ ਲਿਬੜਿਆ ਆਇਆ ਛਲੰਗਾਂ ਮਾਰ।
ਸੋਚਿਆ ਨਿਓਲ ਨੇ ਛੋਕਰਾ ਛੈਤ ਦਿਆ ਹੋ ਮਾਰ।
ਪੱਥਰ ਠਾਅ ਕਾ ਨਿਓਲ ਤੋ ਉਨੈ ਬਲਾ ਦਿਆ ਪਾਰ।
ਅੱਗਾ ਜਾ ਕਾ ਦੇਖਿਆ ਬਾਲ ਸੋਇਆ ਤਾ ਘੂਕ।
ਸਵਾ ਲਾਠੀ ਸੱਪ ਦੇਖ ਕਾ ਲਿੱਕੜੀ ਉਸਕੀ ਕੂਕ।
ਆਈ ਓਸ ਕੇ ਅਕਲ ਮਾ ਨਿਓਲ ਤਾ ਮੇਰਾ ਹੇਤ।
ਇਬ ਪਸਤਾਇਆ ਕੇ ਬਣਾਂ ਚਿੜੀਆ ਚੁਗਲੇ ਖੇਤ?