ਆਕਾਸ਼ ਉਡਾਰੀ/ਗੁਰੂ ਨਾਨਕ ਦੇ ਚਰਨਾਂ ਤੋੜੀ

52550ਆਕਾਸ਼ ਉਡਾਰੀ — ਗੁਰੂ ਨਾਨਕ ਦੇ ਚਰਨਾਂ ਤੋੜੀਮਾ. ਤਾਰਾ ਸਿੰਘ ਤਾਰਾ

ਗੁਰੂ ਨਾਨਕ ਦੇ ਚਰਨਾਂ ਤੋੜੀ

ਆਪਣਾ ਆਪ ਤਿਆਗ ਮਨਾਂ,
ਨਿਤ ਚਿਤ ਚਰਨਾਂ ਨਾਲ ਜੋੜੇਂ।
ਨਿਸ ਦਿਨ ਮੁਖੋਂ ਨਾਮ ਅਰਾਧੇਂ,
ਨਾਮ ਡੋਰ ਨਾ ਛੋੜੇਂ।
ਉਸੇ ਸੰਦਾ ਹੋ ਰਹੀਂ ਗੋਲਾ,
ਆਪਾ ਉਸ ਪੈ ਵੇਚੀਂ,
ਗੁਰੂ ਨਾਨਕ ਦੇ ਚਰਨਾਂ ਤੋੜੀ,
ਜੇ ਤੂੰ ਜਾਣਾ ਲੋੜੇਂ।
ਲਗਣ ਨਾ ਦੇਵੀਂ ਪਾਪ ਵਾਸ਼ਨਾ,
ਮਨ ਬਦੀਆਂ ਤੋਂ ਹੋੜੇਂ।
ਤਿਸ ਪ੍ਰੀਤਮ ਦੀ ਪ੍ਰੇਮ ਕਾਂਗ ਵਿਚ,
ਤਨ ਮਨ ਅਪਣਾ ਰੋੜ੍ਹੇਂ,
ਕੂੜ, ਕ੍ਰੋਧ, ਕਪਟ ਦੀਆਂ ਕੰਧਾਂ,
ਜੋ ਰਸਤੇ ਵਿਚ ਬਣੀਆਂ,
ਇੱਚਰ ਤੋੜੀ, ਤੋੜ ਨਾ ਪਹੁੰਚੇ,
ਜਿੱਚਰ ਨਾ ਇਨ੍ਹਾਂ ਤੋੜੇਂ।