ਆਓ ਪੰਜਾਬੀ ਸਿੱਖੀਏ/ਤਿੰਨ ਅੱਖਰੇ ਸ਼ਬਦ
ਤਿੰਨ ਅੱਖਰੇ ਸ਼ਬਦ
ਲਗ ਮਾਤਰ ਨਾ ਹੋ ਇਹ ਸ਼ਰਤ।
ਤਿੰਨ ਅੱਖਰੇ ਸ਼ਬਦ ਵਰਤ।
ਧਰਮ ਕਰਮ ਤੇ ਰਖ ਪਕੜ।
ਭਗਤ ਭਜਨ ਕਰ ਨਾ ਅਕੜ।
ਮਰਦ ਦਰਦ ਤੇ ਸਹਿ ਰਖ ਵਰਤ।
ਤਿੰਨ ਅੱਖਰੇ...............
ਬਚ ਨਕਲ ਤੋਂ ਵਰਤ ਅਕਲ।
ਸਖਤ ਸ਼ਰਮ ਕਰ ਹੋ ਸਫਲ।
ਜੜਮਤ ਚਤਰ ਨੇ ਕਰਤ ਕਰਤ।
ਤਿੰਨ ਅੱਖਰੇ..............
ਕਲਮ ਪਕੜ ਤੂੰ ਅਬ 'ਚਰਨ'।
ਗਜ਼ਲ ਵਤਨ ਦੀ ਲਿਖ ਗਰਨ।
ਮਾਪੇ ਗੁਰੂ ਜਲ ਪਵਨ ਧਰਤ।
ਤਿੰਨ ਅੱਖਰੇ ..............