ਅਨੁਵਾਦ:ਮਛੇਰਾ ਅਤੇ ਛੋਟੀ ਮੱਛੀ

ਮਛੇਰਾ ਅਤੇ ਛੋਟੀ ਮੱਛੀ
ਈਸਪ, ਅਨੁਵਾਦਕ ਚਰਨ ਗਿੱਲ

ਇੱਕ ਗਰੀਬ ਮਛੇਰਾ ਸੀ। ਉਹ ਮੱਛੀਆਂ ਫੜ ਕੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਬਦਕਿਸਮਤੀ ਸੀ ਅਤੇ ਉਸਨੇ ਇੱਕ ਛੋਟੀ ਜਿਹੀ ਮੱਛੀ ਤੋਂ ਇਲਾਵਾ ਕੁਝ ਵੀ ਨਾ ਮਿਲਿਆ। ਮਛੇਰਾ ਇਸ ਨੂੰ ਆਪਣੀ ਟੋਕਰੀ ਵਿੱਚ ਪਾਉਣ ਲੱਗਿਆ ਸੀ ਕਿ ਛੋਟੀ ਮੱਛੀ ਬੋਲੀ:

“ਮਛੇਰੇ, ਮਛੇਰੇ ਕ੍ਰਿਪਾ ਕਰਕੇ ਮੈਨੂੰ ਬਖਸ਼ ਦੇ! ਮੈਂ ਇੰਨੀ ਛੋਟੀ ਹਾਂ ਕਿ ਮੈਨੂੰ ਘਰ ਲਿਜਾਣ ਦਾ ਕੋਈ ਫ਼ਾਇਦਾ ਨਹੀਂ ਹੈ। ਜਦੋਂ ਮੈਂ ਵੱਡੀ ਹੋ ਗਈ, ਮੈਂ ਤੇਰੇ ਲਈ ਵਧੇਰੇ ਬਿਹਤਰ ਭੋਜਨ ਬਣਾਂਗੀ।"

ਪਰ ਮਛੇਰੇ ਨੇ ਤੁਰੰਤ ਮੱਛੀ ਨੂੰ ਆਪਣੀ ਟੋਕਰੀ ਵਿੱਚ ਸੁੱਟ ਲਿਆ।

“ਮੈਨੂੰ ਇੰਨਾ ਮੂਰਖ ਨਹੀਂ ਕਿ ਤੈਨੂੰ ਸੁੱਟ ਦਵਾਂ। ” ਉਸਨੇ ਕਿਹਾ, “ਭਾਵੇਂ ਤੂੰ ਛੋਟੀ ਹੈਂ, ਕੁਝ ਵੀ ਨਾ ਹੋਣ ਨਾਲੋਂ ਤਾਂ ਬਿਹਤਰ ਹੈ।”