ਪੰਨਾ:ਵਲੈਤ ਵਾਲੀ ਜਨਮ ਸਾਖੀ.pdf/444

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਉਗਣ ਚਲੀ ਬਨਿ॥੫॥ ਤਬ ਓਹੁ ਆਦਮੀ ਮੁਲਤਾਨ ਗਇਆ। ਤਦਹੁ ਮਖਦੂਮ ਬਹਾਵਦੀ ਆਪਣਿਆ ਮੁਰੀਦਾ ਨਾਲ ਬਾਹਰ ਆਇਆ, ਅਗਹੁ ਓਹੁ ਇਕੁ ਨਾਉ ਲੈ ਆਇਆ, ਤਬ ਮਖਦੂਮ ਬਹਾਵਦੀ ਦੇਖਿ ਕਰਿ ਲਾਗਾ ਬੈਰਾਗੁ ਕਰਣਿ। ਤਬ ਮੁਰੀਦਾ ਪੁਛਿਆ, ਜੀ ਤੁਸੀ ਕਿਉਂ ਰੋਇ, ਤਬ ਮਖਦੂਮ ਬਹਾਵਦੀ ਆਖਿਆ, ਯਾਰੋ ਅਸਾ ਲਿਖਿਆ ਆਹਾ, ਜੋ ਤੁਸੀ ਚਲਹੁ ਤਾ ਨਾਲ ਚਲਹੁ ਇਕਠੇ, ਖੁਦਾਇ ਕੀ ਦਰਗਾਹ ਜਾਵਹਿ, ਤਾ ਓਨਾ ਅਗਿਅਹੁ ਲਿਖਿਆ ਹੈ,

433