ਪੰਨਾ:ਵਲੈਤ ਵਾਲੀ ਜਨਮ ਸਾਖੀ.pdf/439

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾ ਮੁਰੀਦਾ ਆਖਿਆ, ਜੀਵੈ ਪੀਰ ਸਲਾਮਤ ਮਿਹਰ ਕਰਕੇ ਆਖੀਐ। ਤਬ ਮਖਦੂਮ ਬਹਾਵਦੀ ਆਖਿਆ, ਏ ਯਾਰੋ ਅਜ ਤੇ ਈਮਾਨੁ ਕਿਸੇ ਕਾ ਠਉੜ ਰਹੈਗਾ ਨਾਂਹੀ, ਸਭ ਬੇਈਮਾਨ ਹੋ ਜਾਵਨਿਗੇ। ਤਬ ਮੁਰੀਦਾ ਕਹਿਆ, ਜੀਵੈ ਪੀਰ ਸਲਾਮਤ ਮਿਹਰ ਕਰਿਕੈ ਦਸੀਐ। ਤਬ ਮਖਦੂਮ ਬਹਾਵਦੀ ਆਖਿਆ, ਯਾਰੋ ਇਕ ਹਿੰਦੂ ਜਬ ਭਿਸਤ ਕਉ ਆਵੈਗਾ ਤਬ ਭਿਸਤ ਵਿਚਿ ਉਜਾਲਾ ਹੋਵੈਗਾ। ਤਬ ਜਿਤਨੇ ਸਿਆਣੇ ਥੇ ਤਿਤਨਿਆਂ ਕਾ ਇਮਾਨੁ ਠਉੜ ਨ ਰਹਿਆ,

428