ਪੰਨਾ:ਵਲੈਤ ਵਾਲੀ ਜਨਮ ਸਾਖੀ.pdf/438

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥੪॥੩॥ ਤਬ ਇਕ ਦਿਨ ਪਰਮੇਸਰ ਕੀ ਆਗਿਆ ਹੋਈ ਜੋ ਮਖਦੂਮ ਬਹਾਵਦੀ ਮੁਲਤਾਨ ਕਾ ਪੀਰੁ ਮਸੀਤ ਕਉ ਆਇਆ ਥਾ, ਈਦਗਾਹ ਕੇ ਦਿਨਿ, ਮੁਰੀਦ ਲੋਕ ਬਹੁਤੁ ਨਾਲਿ ਆਏ ਥੇ ਨਮਾਜ ਗੁਜਾਰਣਿ। ਤਦਹੁ ਮਖਦੂਮ ਬਹਾਵਦੀ ਕੀ ' ਅਖੀ ਭਰਿ ਆਈਆ ਅੰਝੂ, ਲਗਾ ਬੈਰਾਗੁ ਕਰਣਿ। ਤਬ ਮੁਰੀਦਾਂ ਪੁਛਿਆ ਜੋ ਜੀਵੈ ਪੀਰ ਸਲਾਮਤਿ! ਸੁ ਤੁਸੀ ਜੋ ਰੋਏ, ਸੋ ਕਿਉਂ ਰੋਏ? ਤਬ ਮਖਦੂਮ ਬਹਾਵਦੀ ਆਖਿਆ, ਏ ਬੰਦਓ ਖੁਦਾਇ ਕਿਓ ਇਹ ਬਾਤਿ ਕਹਣੇ ਕੀ ਨਾਹੀ।

427