ਪੰਨਾ:ਵਲੈਤ ਵਾਲੀ ਜਨਮ ਸਾਖੀ.pdf/435

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਇਆ ਹੈ, ਪਰ ਦੁਰਗੰਧ ਬਾਸ ਆਵਦੀ ਹੈ। ਤਬ ਬਾਬੈ ਬਚਨੁ ਕੀਤਾ, ਆਖਿਓਸੁ ਕੋਈ ਹੈ ਜੁ ਇਸਨੂ ਭਖੈ, ਤਬ ਦੂਸਰਾ ਸਿਖੁ ਜੋ ਥਾ, ਸੋ ਉਨਿ ਮੁਹੁ ਫੇਰਿ ਕਰਿ ਬੁਕੁ ਸੁਟੀ, ਬੁਕਾ ਸੁਟਿ ਕਰਿ ਚਲਦਾ ਰਹਿਆ। ਤਬ ਇਕ ਗੁਰੂ ਅੰਗਦੁ ਆਇ ਰਹਿਆ। ਤਬ ਬਚਨੁ ਲੈਕਰਿ ਜਾਇ ਖੜਾ ਰਹਿਆ। ਤਾ ਆਖਿਓਸੁ ਜੀ ਕਿਸ ਵਲਿ ਤੇ ਮੁਹੁ ਪਾਈ। ਤਬ ਬਚਨੁ ਹੋਇਆ ਪੈਰਾ ਵਲ ਮੁਹੁ ਪਾਵਣਾ। ਜਬ ਗੁਰੂ ਅੰਗਦ ਚਾਦਰ ਉਠਾਵੈ ਤਾਂ ਗੁਰੂ ਨਾਨਕ ਸੁਤਾ ਪਇਆ ਹੈ। ਤਾ ਗੋਰਖ ਕਾ ਬਚਨੁ ਹੋਇਆ ਜੋ ਨਾਨਕ ਤੇਰਾ ਗੁਰੁ ਸੋਈ

424