ਪੰਨਾ:ਵਲੈਤ ਵਾਲੀ ਜਨਮ ਸਾਖੀ.pdf/432

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਬ ਮਾਤਾ ਜੀ ਚੁਪ ਕਰਿ ਰਹੀ। ਤਬ ਬਾਬਾ ਜੀ ਜਾਇ ਸੁਤਾ। ਜਬ ਰਸੋਈ ਕਾ ਵਖਤੁ ਹੋਇਆ, ਤਬ ਬਾਂਦੀ ਲਗੀ ਜਗਾਵਣਿ। ਤਬ ਬਾਬੇ ਦੇ ਚਰਣ ਜੀਭ ਨਾਲਿ ਚਟਿਅਸੁ। ਚਟਣੇ ਨਾਲਿ ਜਬ ਦੇਖੈ ਤਾ ਬਾਬਾ ਜੀ ਸਮੁੰਦ੍ਰ੍ ਵਿਚ ਖੜਾ ਹੈ। ਸਿੱਖਾ ਦਾ ਬੋਹਿਥੁ ਨਾਲਿ ਧਾਕਾ ਦੇਂਦਾ ਹੈ, ਕਢਦਾ ਹੈ। ਤਬ ਮਾਤਾ ਭੀ ਆਇ ਗਈ, ਤਾ ਮਾਤਾ ਆਖਿਓਸੁ, ਨਾਨਕੁ ਜਾਗਿਆ ਹੈ। ਤਬ ਬਾਂਦੀ ਆਖਿਓਸੁ ਨਾਨਕੁ ਏਥੈ ਨਾਹੀ, ਮਾਤਾ ਜੀ, ਸਮੁੰਦ੍ਰ੍ ਵਿਚ ਖੜਾ ਹੈ। ਤਾ ਮਾਤਾ ਬਾਂਦੀ ਜੋਗੁ ਲਗੀ

421