ਪੰਨਾ:ਵਲੈਤ ਵਾਲੀ ਜਨਮ ਸਾਖੀ.pdf/429

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆ, ਸੁਣਿ ਕਰਿ ਪੁਛਿਆ, ਜੋ ਏਹੁ ਸਬਦ ਕਿਸਦਾ ਹੈ, ਤਬ ਉਹੁ ਸਿਖੁ ਬੋਲਿਆ, ਆਖਿਓਸੁ “ਜੀ ਏਹੁ ਸਬਦੁ ਗੁਰੂ ਨਾਨਕ ਦਾ ਹੈ। ਤਦੇਹੁ ਗੁਰੂ ਅੰਗਦ ਜੀ ਉਸ ਸਿਖ ਦੈ ਨਾਲਿ ਰਲਿ ਆਇਆ, ਆਇ ਪੈਰੀ ਪਇਆ। ਦਰਸਨੁ ਦੇਖਣ ਨਾਲੇ ਹਥਹੁ ਪੈਰਹੁ ਘੁੰਘਰੂ ਤੋੜਿ ਸੁਟਿਅਸੂ, ਗੁਰੁ ਗੁਰੁ ਲਗਾ ਜਪਣਿ। ਟਹਲ ਕਰਣਿ ਆਵੈ, ਭਾਂਡੇ ਮਾਂਜੈ, ਪਖਾ ਫੇਰੋ। ਤਬ ਇਕ ਦਿਨਿ ਗੁਰੁ ਅੰਗਦ ਜੀ ਪਿਛਲੀ ਰਾਤਿ ਗਏ, ਜਾ ਦੇਖੈ ਤਾ ਸੂਹੈ ਬਸਤ੍ਰ ਪੈਧੇ ਬੈਠੀ

418