ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/616

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਚੰਗਾ, ਨਾ ਜਾਵੇ ਤਾਂ ਚੰਗਾ, ਉਹਨੂੰ ਮੈਂ ਕਹਿਣ ਤਾਂ ਨਹੀਂ ਲੱਗੀ———ਹੁਣ ਤਾਂ ਉਹ ਸੇਂਟ ਪੀਟਰਜ਼ਬਰਗ ਜਾ ਰਹਿਆ ਹੈ, ਮਤੇ ਕੋਈ ਛੁਟਕਾਰੇ ਦਾ ਤੀਰ ਤੁਕਾ ਲਗਦਾ ਹੋਵੇ, ਉਥੇ ਉਹ ਸਾਰੇ ਵਜ਼ੀਰਾਂ ਦਾ ਰਿਸ਼ਤੇਦਾਰ ਹੈ———ਪਰ ਕੁਛ ਹੋਵੇ ਮੈਨੂੰ ਉਹਦੀ ਕੋਈ ਲੋੜ ਨਹੀਂ," ਉਹ ਕਹੀ ਗਈ।

"ਠੀਕ ਨਹੀਂ———" ਅਚਨਚੇਤ ਕੋਰਾਬਲੈਵਾ ਨੇ ਉਹਦੀ ਗਲ ਨਾਲ ਗਲ ਮਿਲਾ ਦਿਤੀ, ਸਾਫ ਸੀ ਕਿ ਉਹ ਆਪਣਾ ਥੈਲਾ ਬੈਠੀ ਫਰੋਲਦੀ ਕਿਸੀ ਹੋਰ ਚੀਜ਼ ਦੇ ਖਿਆਲ ਵਿੱਚ ਸੀ———

"ਚੰਗਾ ! ਫਿਰ ਕੀ ਅਸੀ ਕੁੱਤਰਾ ਲਈਏ !"

"ਤੂੰ ਲੈ ਲੈ," ਮਸਲੋਵਾ ਨੇ ਕਹਿਆ, “ਮੈਂ ਨਹੀਂ ਲਵਾਂਗੀ———"

੫੮੨