ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/334

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿੱਸੀ ਥੀਂ ਕਿੰਝ ਛੁਟਕਾਰਾ ਪਾਵੇ,ਤੇ ਆਪਣੀ ਕਹਿਣੀਤੇ ਰਹਿਣੀ ਵਿੱਚ ਜਿਹੜੀ ਕਾਟ ਤੇ ਫ਼ਰਕ ਸੀ ਉਸ ਥੀਂ ਕਿਸ ਤਰਾਂ ਬਚੇ ? ਮੰਨਦਾ ਤਾਂ ਉਹ ਇਹ ਸੀ ਕਿ ਜਮੀਨ ਦੀ ਮਾਲਕੀ ਅਧਰਮ ਹੈ, ਤੇ ਮੁੜ ਮਾਂ ਵੱਲੋਂ ਆਈ ਰਿਆਸਤ ਦੀ ਹਾਲੋਂ ਓਹ ਆਪਣੀ ਮਾਲਕੀ ਬਣਾਈ ਬੈਠਾ ਸੀ । ਕਾਤੂਸ਼ਾ ਨਾਲ ਧ੍ਰੋਹ ਕਮਾਇਆ, ਕਿਸ ਤਰਾਂ ਬਖਸ਼ਾਵੇ ! ਇਹ ਆਖਰੀ ਗੱਲ, ਹੋਰਨਾਂ ਵਾਂਗ ਓਥੇ ਜਿੱਥੇ ਸੀ ਛੱਡੀ ਤਾਂ ਨਹੀਂ ਜਾ ਸੱਕਦੀ। ਉਸ ਤੀਮੀਂ ਨੂੰ ਜਿਹਨੂੰ ਓਸ ਪਿਆਰਿਆ ਮੁੜ ਖਰਾਬ ਕੀਤਾ———ਬਰਬਾਦ ਕੀਤਾ, ਓਹਨੂੰ ਹੁਣ ਇਸ ਹਾਲਤ ਵਿੱਚ ਸੁਟ ਤਾਂ ਨਹੀਂ ਸੀ ਸਕਦਾ, ਕਿ ਬਸ ਇਕ ਵਕੀਲ ਨੂੰ ਪੈਸੇ ਦੇ ਕੇ ਓਹਨੂੰ ਬਰੀ ਕਰਾਉਣ ਦੇ ਕੰਮ ਵਿੱਚ ਖੜਾ ਕਰ ਦੇਵੇ, ਤੇ ਬਸ ਓਸ ਵਕੀਲ ਨੂੰ ਓਹਨੂੰ ਸਾਈਬੇਰੀਆ ਦੀ ਮੁਸ਼ੱਕਤ ਤੇ ਗੁਲਾਮੀ ਥੀਂ ਬਚਾਣ ਲਈ ਛੱਡ ਦੇਵੇ, ਇਕ ਆਪਣੇ ਕੀਤੇ ਧ੍ਰੋਹ, ਪਾਪ ਦਾ ਅਜਾਰਾ ਨਿਰਜਿੰਦ ਰੁਪਏ ਵਿੱਚ ਦੇਵੇ ? ਕੀ ਜਦ ਓਹਨੂੰ ਪਾਪ ਕਰਨ ਥੀਂ ਮਗਰੋਂ ੧੦੦ ਰੂਬਲ ਜੋ ਦੇ ਦਿੱਤੇ ਸਨ ਤੇ ਉਸ ਵੇਲੇ ਇਹ ਜਾਣ ਲੀਤਾ ਸੀ ਕਿ ਓਸ ਕਰਮ ਦਾ ਅਜਾਰਾ ਮੁਕਾ ਦਿੱਤਾ ਸੀ ? ਇਸ ਰੁਪਏ ਦੇਣ ਨੇ ਗੱਲ ਕੋਈ ਮੁਕਾ ਦਿੱਤੀ ਸੀ ? ਅਸਲੀ ਗਲ ਤਾਂ ਵੀ ਤੇ ਹੁਣ ਵੀ ਇਉਂ ਤਾਂ ਨਹੀਂ ਸੀ ਮੁਕ ਸੱਕਦੀ । ਤੇ ਓਹਨੂੰ ਉਹ ਸਮਾਂ ਸਾਫ ਯਾਦ ਆ ਗਇਆ ਜਦ ਉਹ ਫੁੱਫੀਆਂ ਦੀ ਕੋਠੀ ਦੇ ਲਾਂਘੇ ਵਿੱਚ ਗਇਆ ਸੀ ਤੇ ਉਹਦੇ ਐਪਰਨ ਦੇ ਨਿੱਕੇ ਜੇਬ ਵਿੱਚ ਨੋਟ ਤੁੰਨ ਕੇ ਆਪ ਨੱਸ ਗਇਆ ਸੀ, "ਅਰ ਉਹ ਰੁਪਏ" ———ਓਸਨੂੰ ਆਪਣੇ ਕੀਤੇ ਤੇ ਓਹੋ ਜਿਹੀ ਕਰੈਹਤ, ਸ਼ਰਮ ਤੇ ਹੌਲ ਹੋਇਆ । "ਹਾਏ ਓ

੩੦੦