ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/238

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ੍ਹਾਂ ਪੈਰਿਆਂ ਵਿੱਚ, ਉਸ ਬੜੇ ਅਕਾਰ ਵਾਲੀ ਮੋਟੀ, ਸੁਜੀ, ਤਰੱਕ ਰਹੀ ਲਾਸ਼ ਦੇ ਬਾਹਰਲੀ ਦੇਖ ਭਾਲ ਦੀਆਂ ਨਿੱਕੀਆਂ ਨਿੱਕੀਆਂ ਕੁਛ ਤਫਸੀਲਾਂ ਮਿਸਲੇ ਚਾਹੜੀਆਂ ਹੋਈਆਂ ਸਨ । ਉਹ ਲਾਸ਼ ਥੋੜਾ ਚਿਰ ਹੋਇਆ ਹੁਣੇ ਹੀ ਇਕ ਸੌਦਾਗਰ ਦੀ ਸੀ ਜੋ ਸ਼ਹਿਰ ਵਿੱਚ ਆਕੇ ਐਸ਼, ਭੋਗ ਕਰ ਰਹਿਆ ਸੀ ।

ਓਹ ਦਿਲ ਕੱਚਾ ਕਰ ਦੇਣ ਵਾਲੀ ਖਲਬਲੀ ਜਿਹੜੀ ਨਿਖਲੀਊਧਵ ਨੂੰ ਅੱਗੇ ਹੀ ਹੋ ਰਹੀ ਸੀ, ਇਸ ਲਾਸ਼ ਦਾ ਹਾਲ ਸੁਣ ਕੇ ਹੋਰ ਵਧੀ । ਓਹਦੇ ਸਾਹਮਣੇ ਕਾਤੂਸ਼ਾ ਦੀ ਜ਼ਿੰਦਗੀ, ਓਹ ਲਾਸ਼ ਦੀਆਂ ਨਾਸਾਂ ਵਿੱਚੋਂ ਨਿਕਲ ਰਿਹਾ ਗੰਦ, ਉਹ ਉਹਦੇ ਆਨੇ ਖੋਲਾਂ ਵਿੱਚ ਬਾਹਰ ਨਿਕਲੇ ਹੋਏ, ਤੇ ਓਹਦਾ ਆਪਣਾ ਕਾਤੂਸ਼ਾ ਨਾਲ ਕੀਤਾ ਸਾਰਾ ਸਲੂਕ ਆਦਿ, ਓਹਨੂੰ ਸਭ ਕੁਛ ਇਹ ਉਸੀ ਸ਼ਰੇਣੀ ਦੀਆਂ ਚੀਜ਼ਾਂ ਦਿੱਸ ਰਹੀਆਂ ਸਨ । ਤੇ ਇਨ੍ਹਾਂ ਸਾਰੀਆਂ ਭੈੜੀਆਂ ਗੰਦੀਆਂ ਚੀਜ਼ਾਂ ਨਾਲ ਆਪਣਾ ਆਲਾ ਦੁਆਲਾ ਭਰਿਆ ਵੇਖ ਕੇ ਘਣੀ ਕਰਹਿਤ ਜੇਹੀ ਵਿੱਚ ਪਿਆ ਹੋਇਆ ਸੀ ।

ਜਦ ਬਾਹਰਲੀ ਛਾਨ ਬੀਨ ਦੀ ਰਪੋਟ ਦਾ ਪੜ੍ਹਨਾਂ ਖਤਮ ਹੋਇਆ ਪ੍ਰਧਾਨ ਨੇ ਠੰਢਾ ਸਾਹ ਭਰਿਆ । ਆਪਣਾ ਸਿਰ ਚੁੱਕਿਆ ਕਿ ਆਖਰ ਕੰਮ ਖਤਮ ਹੋਣ ਤੇ ਹੈ । ਪਰ ਸਕੱਤਰ ਸਾਹਿਬ ਬਹਾਦਰ ਉਸ ਵੇਲੇ ਅੰਦਰ ਦੀ ਛਾਨ ਬੀਨ ਦੀ ਰਪੋਟ ਪੜ੍ਹਣ ਲੱਗ ਪਇਆ । ਪ੍ਰਧਾਨ ਨੇ ਫੇਰ ਆਪਣਾ ਸਿਰ ਆਪਣੇ ਹੱਥ ਸੁੱਟ ਦਿੱਤਾ, ਤੇ ਅੱਖਾਂ੨੦੪