ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/145

ਇਹ ਸਫ਼ਾ ਪ੍ਰਮਾਣਿਤ ਹੈ

ਪੁੜੀ ਸਿਰਫ ਇਸ ਮਤਲਬ ਲਈ ਖਵਾਈ ਸੀ ਕਿ ਓਹ ਸੈਂ ਜਾਵੇ, ਮੇਰਾ ਕਦੀ ਕੋਈ ਹੋਰ ਭੈੜਾ ਇਰਾਦਾ ਨਹੀਂ ਸੀ, ਤੇ ਨ ਇਸ ਥੀਂ ਵਧ ਮੈਂ ਓਹਦੇ ਕੋਈ ਬੁਰਾ ਚਿਤਵਿਆ ਸੀ।"

"ਚੰਗਾ--ਬਹੁਤ ਅੱਛਾ," ਪ੍ਰਧਾਨ ਨੇ ਕਿਹਾ। ਸਾਫ ਪਤਾ ਪਇਆ ਲੱਗਦਾ ਸੀ ਕਿ ਪ੍ਰਧਾਨ ਆਪਣੇ ਸਵਾਲ ਕਰਨ ਤੇ ਉਨ੍ਹਾਂ ਦੇ ਮਿਲੇ ਜਵਾਬਾਂ ਨੂੰ ਬੜੀ ਗੱਲ ਸਮਝ ਰਹਿਆ ਸੀ। "ਹੁਣ ਤੂੰ ਮੈਨੂੰ ਸਾਰੀ ਗੱਲ ਦੱਸ ਕਿ ਕੀ ਵਰਤਿਆ," ਦੋਹਾਂ ਹੱਥਾਂ ਨੂੰ ਮੇਜ਼ ਉੱਪਰ ਜੋੜ ਕੇ ਤੇ ਕੁਰਸੀ ਦੀ ਉੱਚੀ ਪਿੱਠ ਤੇ ਢੋਹ ਲਾ ਕੇ ਆਰਾਮ ਵਿੱਚ ਬਹਿ ਕੇ ਪ੍ਰਧਾਨ ਨੇ ਮੁੜ ਪੁੱਛਿਆ।

"ਪਰ ਤੂੰ ਸਾਰਾ ਵਿਰਤਾਂਤ ਦੱਸ, ਇਕ ਖੁੱਲ੍ਹਾ ਤੇ ਪੂਰਾ ਇਕਬਾਲ ਜੇ ਤੂੰ ਕਰੇਂਗੀ ਤਦ ਤੇਰੇ ਹੀ ਫਾਇਦੇ ਦੀ ਗੱਲ ਹੋਵੇਗੀ।"

ਮਸਲੋਵਾ ਚੁੱਪ, ਪ੍ਰਧਾਨ ਵਲ ਬਿਟ ਬਿਟ ਤਕਦੀ ਰਹੀ।

"ਸਾਨੂੰ ਦੱਸ ਕੀ ਵਰਤਿਆ।"

ਇਸ ਤਰਾਂ ਇਹ ਕਾਰਾ ਹੋਇਆ," ਤੇ ਮਸਲੋਵਾ ਨੇ ਮੁੜ ਅਚਣਚੇਤ ਤੇ ਛੇਤੀ ਛੇਤੀ ਬੋਲਣਾ ਸ਼ੁਰੂ ਕੀਤਾ। "ਮੈਂ ਹੋਟਲ ਵਿੱਚ ਆਈ ਤੇ ਮੈਨੂੰ ਉਹਦੇ ਕਮਰੇ ਵਿੱਚ ਭੇਜਿਆ ਗਇਆ। ਉਹ ਅੱਗੇ ਹੀ ਸ਼ਰਾਬ ਪੀ ਕੇ ਗੁਟ ਤੇ ਬਦਮਸਤ ਹੋਇਆ ਹੋਇਆ ਸੀ।" ਜਦ ਉਸ ਨੇ "ਓਹ" ਲਫ਼ਜ਼ ਕਹਿਆ ਤਦ ਉਹਦੀਆਂ ਚਪਾਟ ਖੁੱਲ੍ਹੀਆਂ ਅੱਖਾਂ ਵਿੱਚ ਇਕ ਡਰਾਉਣਾ ਰੰਗ ਛਾ ਗਇਆ।

੧੧੧