ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/136

ਇਹ ਸਫ਼ਾ ਪ੍ਰਮਾਣਿਤ ਹੈ

ਕਿ ਸਮੈਲਕੋਵ ਦੀ ਲਾਸ਼ ਦਾ ਕਬਰ ਵਿਚੋਂ ਕੱਢ ਕੇ ਮੁੜ ਡਾਕਟਰੀ ਇਮਤਿਹਾਨ ਕਰਾਇਆ ਜਾਵੇ। ਹੁਕਮ ਹੋਇਆ, ਕਿ ਮੁਰਦਾ ਕੱਢਿਆ ਜਾਵੇ ਤੇ ਓਹਦੇ ਪੇਟ ਤੇ ਆਂਦਰਾਂ ਦਾ ਦਾ ਪੂਰਾ ਪੂਰਾ ਇਮਤਿਹਾਨ ਕੀਤਾ ਜਾਵੇ। ਡਾਕਟਰੀ ਇਮਤਿਹਾਨ ਨੇ ਇਹ ਨਤੀਜਾ ਕੱਢਿਆ ਕਿ ਸਮੈਲਕੋਵ ਨੂੰ ਜ਼ਹਿਰ ਦਿਤਾ ਗਿਆ ਸੀ ਤੇ ਓਹਦੀ ਮੌਤ ਜ਼ਹਿਰ ਦੇਣ ਕਰਕੇ ਹੋਈ ਹੈ।"

ਇਸ ਥੀਂ ਪਿੱਛੇ ਮੁਜਿਰਮਾਂ ਦੇ ਬਿਆਨ ਤੇ ਉਨ੍ਹਾਂ ਉਤੇ ਕੀਤੇ ਸਵਾਲਾਂਦੇ ਜਵਾਬ ਤੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਪੜ੍ਹੇ ਗਏ।

ਫਰਦ ਜੁਰਮ ਅਗੇ ਇਓਂ ਮੁੱਕਿਆ:

"ਕਿ ਦੂਸਰੀ ਗਿਲਡ ਦਾ ਸੌਦਾਗਰ ਸਮੈਲਕੋਵ ਬਦਮਾਸ਼ੀ ਤੇ ਸ਼ਰਾਬ ਦਾ ਬੜਾ ਹੀ ਆਦੀ ਸੀ। ਉਹ ਲੁਬਕਾ ਨਾਮੀ ਕੰਜਰੀ ਦਾ ਕੀਤਾਈਵਾ ਦੇ ਕੰਜਰ-ਘਰ ਵਿਚ ਵਾਕਫ਼ ਬਣਿਆ ਸੀ, ਤੇ ਓਹਦੇ ਨਾਲ ਓਹਦਾ ਮਨ ਰੀਝ ਗਇਆ ਸੀ। ਤੇ ਓਥੇ ਹੀ ਉਸ ਨਾਲ ਉਹਦੀ ਗੋਂਦ ਗੁੰਦੀ ਗਈ ਸੀ। ੧੭ ਜਨਵਰੀ ੧੮੮੮ ਨੂੰ ਉਸ ਨੇ ਇਸ ਲੁਬਕਾ ਨੂੰ ਆਪਣੇ ਬਕਸ ਦੀ ਕੁੰਜੀ ਦਿੱਤੀ ਤੇ ਆਖਿਆ ਕਿ ਓਹਦੇ ਹੋਟਲ ਦੇ ਕਮਰੇ ਵਿਚ ਜਾ ਕੇ ਤੇ ਜੰਦਰਾ ਖੋਲ੍ਹ ਕੇ ਉਸ ਲਈ ੪੦ ਰੂਬਲ ਕੱਢ ਲਿਆਵੇ, ਜਿਨ੍ਹਾਂ ਦੀ ਓਹਨੂੰ ਉਸ ਵੇਲੇ ਸ਼ਰਾਬ ਮਾਸ ਲਈ ਲੋੜ ਪਈ ਸੀ।

੧੦੨