ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੭.

ਆਖਰ ਮੈਥੀਊ ਨਿਕੀਟਿਚ ਹੋਰੀ ਵੀ ਅੱਪੜ ਹੀ ਪਏ, ਤੇ ਜੂਰੀ ਨੂੰ ਅੰਦਰ ਲਿਆਉਣ ਵਾਲਾ ਜਿਹਨੂੰ ਅਸ਼ਰ ਕਹਿੰਦੇ ਹਨ, ਜੂਰੀ ਦੇ ਕਮਰੇ ਵਿਚ ਆਇਆ। ਇਹ ਅਸ਼ਰ ਇਕ ਪਤਲਾ ਜੇਹਾ ਆਦਮੀ ਸੀ, ਗਰਦਨ ਲੰਮੀ ਤੇ ਟੋਰ ਉਹਦੀ ਕੁਛ ਇਕ ਪਾਸੇ ਵਲ ਝੁਕੀ ਹੋਈ ਜੇਹੀ ਸੀ। ਉਹਦਾ ਤਲਵਾਂ ਹੋਠ ਇਕ ਪਾਸੇ ਕੁਛ ਬਾਹਰ ਵਧ ਕੇ ਨਿਕਲਿਆ ਹੋਇਆ ਸੀ। ਈਮਾਨਦਾਰ, ਸੁੱਚਾ ਆਦਮੀ ਸੀ, ਯੂਨੀਵਰਸਟੀ ਤਕ ਪੜ੍ਹਿਆ ਹੋਇਆ ਸੀ। ਪਰ ਵਿਚਾਰਾ ਕਿਸੀ ਵੀ ਚੰਗੀ ਨੌਕਰੀ ਤੇ ਆਪਣੀ ਥਾਂ ਉੱਪਰ ਟਿਕ ਨਹੀਂ ਸੀ ਸੱਕਿਆ, ਕਿਉਂਕਿ ਉਹਨੂੰ ਸ਼ਰਾਬ ਪੀਣ ਦਾ ਚਸਕਾ ਲੱਗਾ ਹੋਇਆ ਸੀ। ਤੇ ਕਈ ਵੇਰੀ ਝੜੀ ਲਾ ਬੇਹੋਸ਼ ਹੋਇਆ ਰਹਿੰਦਾ ਸੀ। ਤਿੰਨ ਕੁ ਮਹੀਨੇ ਮਸਾਂ ਹੋਏ ਸਨ ਕਿ ਇਕ ਕਾਉਂਟੈਸ ਨੇ ਜਿਹੜੀ ਇਹਦੀ ਵਹੁਟੀ ਤੇ ਤਰਸ ਕਰਦੀ ਸੀ ਇਹਨੂੰ ਆਪਣੀ ਖਾਸ ਸਿਫਾਰਸ਼ ਨਾਲ ਆਖਰ ਇਹ ਥਾਂ ਲੈ ਦਿੱਤੀ ਸੀ। ਇਹ ਇਸ ਗੱਲ ਤੇ ਬੜਾ ਖੁਸ਼ ਸੀ ਕਿ ਇੰਨਾਂ ਚਿਰ ਲੰਘ ਗਇਆ ਹੈ, ਤੇ ਹਾਲੇਂ ਤਕ ਇਸ ਇਹ ਥਾਂ ਨਹੀਂ ਵੰਝਾਈ।

"ਸ੍ਰੀ ਮਾਨ ਜੀ! ਕੀ ਹਰ ਇਕ ਆਪ ਵਿੱਚੋਂ ਤਿਆਰ ਹੈ?" ਇਸ ਨੇ ਜਾ ਕੇ ਐਲਾਨ ਜੇਹਾ ਕੀਤਾ ਤੇ ਆਪਣੇ