ਪੰਨਾ:ਜ਼ਫ਼ਰਨਾਮਾ ਸਟੀਕ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)

(੪੪) ਨ ਪੇਚੀਦ ਮੂਏ ਨ ਰੰਜੀਦ ਤਨ।
ਕਿ ਬੇਰੂੰ ਖ਼ੁਦਾਵਰਦ ਦੁਸ਼ਮਨ ਸ਼ਿਕਨ॥

(٤٤)نه پیچید موے نه رنجید تن- که بیروں خود آورد دشمن شکن

ਨ = ਨਹੀਂ
ਪੇਚੀਦ=ਮੁੜਿਆ, ਬਿੰਗਾ ਹੋਇਆ
ਨ = ਨਹੀਂ
ਮੂਏ = ਇਕ ਬਾਲ
ਨ = ਨਹੀਂ
ਰੰਜੀਦ - ਰੰਜ ਹੋਯਾ,ਕਸ਼ਟ ਹੋਯਾ
ਤਨ - ਸ਼ਰੀਰ

ਕਿ = ਕਿ
ਬੇਰੂੰ - ਬਾਹਰ
ਖ਼ੁਦ = ਆਪ, ਆਪਣੇ ਆਪ
ਆਵਰਦ = ਲਿਆਇਆ
ਦੁਸ਼ਮਨ ਸ਼ਿਕਨ = ਮਾਰਨੇ
           ਵਾਲਾ ਵੈਰੀ

ਅਰਥ

ਇੱਕ ਵਾਲ ਵਿੰਗਾ ਨ ਹੋਇਆ, ਨਾਂ ਸ਼ਰੀਰ ਨੂੰ ਕਸ਼ਟ ਹੋਇਆ, (ਵਾਹਿਗੁਰੂ) ਸਾਨੂੰ ਮਾਰਨ ਵਾਲੇ ਵੈਰੀਆਂ ਵਿਚੋਂ ਆਪ ਬਾਹਰ ਕੱਢ ਲਿਆਇਆ।

ਭਾਵ

ਹੇ ਔਰੰਗਜ਼ੇਬ!ਉਸ ਵਾਹਿਗੁਰੂ ਦੀ ਸ਼ਕਤੀ ਦੇਖ ਕਿ ਸਾਡਾ ਵਾਲ ਭੀ ਵਿੰਗ ਨਾ ਹੋਇਆ ਅਤੇ ਨਾਂ ਸਾਡੇ ਸ਼ਰੀਰ ਤੇ ਕਈ ਜ਼ਖਮ ਹੀ ਆਇਆਂ ਅਤੇ ਵਾਹਿਗੁਰੂ ਨੇ ਤੇਰੀ ਸਾਰੀ ਸੈਨਾ ਵਿਚੋਂ ਜੋ ਸਾਡੇ ਮਾਰਨੇ ਦੇ ਫਿਕਰ ਵਿਚ ਸੀ ਸਾਨੂੰ ਬਾਹਰ ਕੱਢ ਲਿਆ ਤੇਰੀ ਬਾਰੀ ਸੈਨਾਂ ਦੇਖਦੀ ਦੀ ਦੇਖਦੀ ਹੀ ਰਹਿ ਗਈ ਸਗੋਂ ਤੇਰੀ ਫੌਜ ਨੇ ਬੋਲਪਨੇ ਨਾਲ ਪਰਸਪਰ ਲੜਕੇ ਨੁਕਸਾਨ ਉਠਾਇਆ।