ਪੰਨਾ:ਜ਼ਫ਼ਰਨਾਮਾ ਸਟੀਕ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)

(੪੧)ਹਮ ਆਖਿਰ ਚਿ ਮਰਦੀ ਕੁਨਦ ਵਕਤ ਕਾਰਜ਼ਾਰ
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ।

(٤١) هم آخر چه مردی کند کارزار - که بر چهل تن آیدش بی شمار

ਹਮ=ਭੀ
ਆਖਰ=ਅੰਤ ਨੰ
ਚਿ=ਕਿਆ, ਕੀ
ਮਰਦੀ=ਬਹਾਦਰੀ
ਕੁਨਦ=ਕਰੇ
ਵਕਤ=ਸਮਾਂ, ਵੇਲਾ
ਕਾਰੂ-ਕਾਰਜ਼ਾਰ ਯੁੱਧ, ਜੰਗ

ਕਿ=ਕਿ, ਜੋ
ਬਰ-ਉੱਤੇ, ਉਪਰ
ਚਿਹਲ=ਚਾਲੀ, ੪੦
ਤਨ=ਸਰੀਰ, ਆਦਮੀ
ਆਯਦਸ਼=ਆਵੇ
ਬੇਸ਼ੁਮਾਰ=ਬੇ-ਸ਼ੁਮਾਰ=
         ਅਣ-ਗਿਣਤ

ਅਰਥ

ਅੰਤ ਨੂੰ ਯੁੱਧ ਦੇ ਸਮੇਂ ਬਹਾਦਰੀ ਕੀ ਕਰ ਸਕਦੀ ਹੈ, ਕ ਚਾਲੀ ਆਦਮੀਆਂ ਪਰ ਅਣਗਿਣਤ (ਫੌਜ) ਆ ਜਾਵੇ।

ਭਾਵ

ਹੇ ਔਰੰਗਜ਼ੇਬ! ਤੂੰ ਹੀ ਸੋਚ ਕਿ ਸਾਡੇ ਸਿੰਘ ਭੀ ਅੰਤ ਨੂੰ ਰਣ ਭੂਮੀ ਵਿਖੇ ਕਿੱਥੇ ਤਕ ਲੜਕੇ ਬਹਾਦਰੀ ਕਰ ਸਕਦੇ ਸਨ ਜਦੋ ਕਿ ਉਨਾਂ ਚਾਲੀ ਸਿੰਘਾਂ ਪਰ ਬੇਅੰਤ ਬਾਦਸ਼ਾਹ ਫੌਜ ਚੜ੍ਹਕੇ ਆ ਜਾਵੇ, ਕਿਆਂ ਕਦੇ ਤੈਨੇ ਇਹ ਸੁਣਿਆਂ ਹੈ ਕਿ ਚਾਲੀ ਪੁਰਸ਼ਾਂ ਨੇ ਇਸ ਪ੍ਰਕਾਰ ਦਸ ਲੱਖ ਫੌਜ ਦਾ ਟਾਕਰਾ ਕੀਤਾ ਹੋਵੇ।