ਪੰਨਾ:ਜ਼ਫ਼ਰਨਾਮਾ ਸਟੀਕ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

(੨੪)ਨ ਦਾਨਮ ਕਿ ਈਂ ਮਰਦ ਰੋਬਾਹ ਪੇਚ।
ਵਗਰ ਹਰਗਜ਼ ਈਂ ਰਹ ਨਯਾਰਦ ਬਹੇਚ॥

(۲٤) ندانم که این مرد روباه پیچ - دگر هرگز این ره نیاید به هیچ

ਨ = ਨਹੀਂ
ਦਾਨਮ = 'ਮੈਂ' ਜਾਨਦਾ ਸੀ
ਕਿ = ਕਿ, ਜੋ
ਈਂ = ਇਹ
ਮਰਦ = ਆਦਮੀ, ਪੁਰਸ਼
ਰੋਬਾਹ = ਲੂੰਬੜੀ
ਪੇਚ = ਫਰੇਬ, ਧੋਖਾ,
     ਛਲ, ਕਪਟ

ਵਗਰ = ਨਹੀਂ ਤਾਂ
ਹਰਗਜ਼ = ਕਦੇ ਭੀ
ਈਂ = ਇਹ, ਇਸ
ਰਹ = ਰਸਤੇ
ਨਯਾਰਦ = ਨ-ਯਾਰਦ, ਨਹੀਂ
           ਲਿਆਉਂਦਾ
ਬਹੇਚ = ਬ-ਹੇਚ, ਸਾਥ
           ਕੋਈ ਚੀਜ਼,
           ਕੋਈ ਬਾਤ

ਅਰਥ

ਮੈਂ ਏਹ ਨਹੀਂ ਜਾਣਦਾ ਸੀ ਕਿ ਏਹ ਆਦਮੀ ਲੂੰਬੜੀ ਦੇ ਪੇਚ (ਕਪਟ) ਵਾਲੇ ਹਨ ਨਹੀਂ ਤਾਂ ਕਿਸੀ ਤਰਾਂ ਕੋਈ ਚੀਜ਼ ਭੀ ਮੈਨੂੰ ਇਸ ਰਸਤੇ ਵਿਖੇ ਨਹੀਂ ਲਿਆ ਸਕਦੀ ਸੀ।

ਭਾਵ

ਹੇ ਔਰੰਗਜ਼ੇਬ! ਮੈਂ ਇਨ੍ਹਾਂ ਆਦਮੀਆਂ ਨੂੰ ਅਰਥਾਤ ਤੇਰੇ ਸਰਦਾਰਾਂ ਨੂੰ ਨੇਕ ਤੇ ਆਪਣੇ ਬਚਨਾਂ ਦੇ ਪੱਕੇ ਜਾਣਦਾ ਸੀ ਇਸੀ ਕਰਕੇ ਮੈਨੇ ਉਨ੍ਹਾਂ ਦੀ ਸੌਂਹ ਦਾ ਭਰੋਸਾ ਕੀਤਾ, ਜੇ ਮੈਂ ਏਹ ਜਾਣਦਾ ਜੋ ਏਹ ਲੂੰਬੜ ਦੀ ਭਾਂਤ ਪੇਚ ਖੇਡਣਗੇ ਤਾਂ ਮੈਨੂੰ ਕੋਈ ਲਾਲਚ ਯਾ ਡਰ ਯਾ ਤੁਹਾਡੀ ਬਹਾਦਰੀ ਅਨੰਦ ਪੁਰ ਤੋਂ ਬਾਹਰ ਨਹੀਂ ਕਢ ਸਕਦੀ ਸੀ।