ਪੰਨਾ:ਜ਼ਫ਼ਰਨਾਮਾ ਸਟੀਕ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)

(੧੧)ਸ਼ਨਾਸਿੰਦਰ ਏ ਇਲਮ ਆਲਮ ਖ਼ੁਦਾਇ।
ਕੁਸ਼ਾਇੰਦਹ ਏ ਕਾਰ ਆਲਮ ਕੁਸ਼ਾਇ॥

شناسنده ی علم عالم خدای ― کشاینده کار عالم کشای (١١)

ਸ਼ਨਾਸਿੰਦਰ = ਪਛਾਣਨੇ ਵਾਲਾ
ਏ - ਦਾ
ਇਲਮ = ਵਿਦਯਾ = ਗ੍ਯਾਨ
ਅਰਥਾਤ ਗ੍ਯਾਨ ਦੇ ਜਾਣਨ ਵਾਲਾ
ਆਲਮ = ਸੰਸਾਰ
ਖੁਦਾ = ਸ੍ਵਾਮੀ, ਮਾਲਿਕ, ਪ੍ਰਮੇਸ਼੍ਵਰ

ਕੁਸ਼ਾਇੰਦਹ = ਖੋਲਣੇ ਵਾਲਾ
ਏ - ਦਾ
ਕਾਰ = ਕੰਮ ਅਰਥਾਤ ਕੰਮਾਂ ਦੇ
     ਖੋਲਣ ਵਾਲਾ ਹੈ
ਆਲਮ = ਸੰਸਾਰ
ਕੁਸ਼ਾਇ = ਖੋਲਣ ਵਾਲਾ, ਅਜਾਦ
ਕਰਨ ਵਾਲਾ, ਸ੍ਵਤੰਤ੍ਰਤਾ ਦੇਣ ਵਾਲਾ

ਅਰਥ

ਗ੍ਯਾਨ ਦੇ ਜਾਨਣ ਵਾਲਾ, ਸੰਸਾਰ ਦਾ ਸ੍ਵਾਮੀ, ਕੰਮਾਂ ਦੇ ਖੋਲਣ ਵਾਲਾ, ਤੇ ਸੰਸਾਰ ਨੂੰ ਸ੍ਵਤੰਤ੍ਰ ਕਰਨ ਵਾਲਾ ਹੈ॥

ਭਾਵ

ਹੇ ਔਰੰਗਜ਼ੇਬ ਤੂੰ ਜੋ ਲੋਗਾਂ ਨਾਲ ਚਾਲ ਚਲਦਾ ਹੈਂ ਤੇ ਉਨ੍ਹਾਂ ਨੂੰ ਕੰਮੋਂ ਰੋਕ ਕੇ ਆਪਣੇ ਅਧੀਨ ਕਰਕੇ ਮੁਸਲਮਾਨੀ ਧਰਮ ਵਿਖੇ ਚਲਾਇਆ ਚਾਹੁੰਦਾ ਹੈਂ ਪਰ ਤੂੰ ਨਹੀਂ ਜਾਣਦਾ ਕਿ ਓਹ ਅਕਾਲ ਪੁਰਖ ਸਭ ਦੇ ਇਲਮ ਨੂੰ ਜਾਣਦਾ ਹੈ ਤੇ ਓਹ ਸਾਰੇ ਜਗਤ ਦਾ ਸੱਚਾ ਸ੍ਵਾਮੀ ਹੈ ਤੇ ਓਹ ਸ੍ਵਤੰਤ੍ਰ ਦਾ ਸਹਾਯਕ ਹੈ॥