ਪੰਨਾ:ਜ਼ਫ਼ਰਨਾਮਾ ਸਟੀਕ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਅਰਥ

ਧਰਮ ਬਿਵਸਥਾ ਦੀ ਪਾਲਨਾ ਕਰਨ ਵਾਲਾ, ਵਡਿਆਈ ਦਾ ਕੇਂਦ੍ਰ, ਤਤ੍ਵ ਬਾਤ ਦੇ ਜਾਣਨ ਵਾਲਾ ਤੇ ਧਰਮ ਗ੍ਰੰਥਾਂ ਦਾ ਪ੍ਰਕਾਸ਼ਕ ਹੈ।

ਭਾਵ

ਹੇ ਔਰੰਗਜ਼ੇਬ! ਤੂੰ ਜੋ ਅਪਣੇ ਆਪਨੂੰ ਸ਼ਰੀਯਤ ਦੇ ਮੰਨਣ ਵਾਲਾ ਤੇ ਉਸਨੂੰ ਉੱਨਤੀ ਦੇਨ ਵਾਲਾ ਮੰਨੀ ਬੈਠਾ ਹੈਂ, ਏਹ ਤੇਰਾ ਖਿਆਲ ਗਲਤ ਹੈ ਏਹ ਅਕਾਲ ਪੁਰਖ ਹੀ ਹੈ ਜੋ ਧਰਮ ਬਿਵਸਥਾ ਦੀ ਪਾਲਨਾ ਕਰਦਾ ਹੈ ਤੇ ਧਰਮ ਅਧਰਮ ਨੂੰ ਜਾਣਦਾ ਹੈ ਅਤੇ ਤੇਰਾ ਜੋ ਏਹ ਖਿਆਲ ਹੈ ਕਿ ਕੁਰਾਨ ਹੀ ਖੁਦਾ ਦੀ ਕਿਤਾਬ ਹੈ। ਇਹ ਗਲਤ ਹੈ, ਓਹ ਵਾਹਿਗੁਰੂ ਸਾਰੇ ਧਰਮ ਗ੍ਰੰਥਾਂ ਦਾ ਪ੍ਰਕਾਸ਼ਕ ਹੈ, ਫੇਰ ਤੂੰ ਕਿਸ ਲਈ ਹੋਰਨਾਂ ਧਰਮਾਂ ਨਾਲ ਦ੍ਵੈਸ਼ ਕਰਦਾ ਹੈਂ।