ਪੰਨਾ:ਜ਼ਫ਼ਰਨਾਮਾ ਸਟੀਕ.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੫)

(੧੦੯) ਤੁ ਗਰ ਜਬਰ ਆਜਜ਼ ਖਰਾਸ਼ੀ ਮਕੁਨ।
ਕਸਮ ਰਾ ਬਤੇਸ਼ਹ ਤਰਾਸ਼ੀ ਮਕੁਨ॥

(١٠٩) توگر جبر عاجز خراشی مکن - قسم را به تیشه تراشی مکن

ਤੁ = ਤੂੰ
ਗੁਰ = ਜੇ
ਜ਼ਬਰ = ਜ਼ਬਰਦਸਤ, ਜੋਰਾਵਰ,
    ਸਮਰਥ
ਆਜਜ਼ = ਗ਼ਰੀਬ, ਅਨਾਥ
ਖਰਾਸੀ = ਛਿਲਣਾ, ਕਸ਼ਟ
     ਦੇਣਾਂ, ਦੁਖ ਦੇਣਾ।
ਮਕੁਨ - ਮਤਕਰ, ਨਾਂ ਦੇਹ

ਕਸਮ = ਸੋਂਹ, ਸਗੰਦ
ਰਾ = ਨੂੰ
ਬਤੇਸ਼ਹ = ਤੈਸੋ ਨਾਲ ਓਹ ਸੰਦਾਂ
     ਨਾਲ ਤਖਾਣ ਲੱਕੜਾਂ
     ਘੜਦੇ ਹਨ, ਬਹੌਲਾ।
ਤਰਾਸ਼ੀ = ਛਿਲਣਾਂ, ਕੱਟਣਾਂ
ਮਕੁਨ = ਮਤ ਕਰ, ਨਾਂ ਕਰ

ਅਰਥ

ਜੇ ਤੂੰ ਜੋਰਾਵਰ ਹੈਂ ਤਾਂ ਅਨਾਥਾਂ ਨੂੰ ਦੁਖ ਨਾਂ ਦੇਹ ਤੇ ਸੌਂਹ ਨੂੰ ਬਹੋਲੇ ਨਾਲ ਨਾਂ ਛਿਲ।

ਭਾਵ

ਹੇ ਔਰੰਗਜ਼ੇਬ! ਜੇ ਤੈਨੂੰ ਅਕਾਲਪੁਰਖ ਨੇ ਸਮਰਥਾ ਵਾਲਾ ਅਰਥਾਤ ਸ਼ਹਿਨਸ਼ਾਹ ਬਣਾਯਾ ਹੈ ਤਾਂ ਤੈਨੂੰ ਗਰੀਬਾਂ ਤੇ ਅਨਾਥਾਂ ਨੂੰ ਦੁਖ ਦੇਣਾਂ ਉਚਿਤ ਨਹੀਂ ਅਤੇ ਇਹ ਭੀ ਜੋਗ ਨਹੀਂ ਹੈ ਕਿ ਤੂੰ ਸੌਂਹ ਖਾਕੇ ਅਹੁਦਨਾਮੇਂ ਕਰੇਂ ਉਨ੍ਹਾਂ ਨੂੰ ਆਪਣੀ ਸਮਰਥਾ ਦੇ ਘਮੰਡ ਵਿਖੇ ਆਕੇ ਭੰਗ ਕਰ ਦੇਵੇਂ ਜਿਸ ਪਰਕਾਰ ਕਿ ਤੈਨੇਂ ਸਾਡੇ ਨਾਲ ਕੀਤਾ, ਜੋ ਕਿ ਇਕ ਸ਼ਹਨਸ਼ਾਹ ਨੂੰ ਯੋਗ ਨਹੀਂ ਹੈ।