ਪੰਨਾ:ਜ਼ਫ਼ਰਨਾਮਾ ਸਟੀਕ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)

(੧੦੮) ਬੁਬੀਂ ਗਰਦਸ਼ੇ ਬੇ ਵਫਾਏ ਜ਼ਮਾਂ।
ਕਿ ਬਗੁਜ਼ਸ਼ਤ ਬਰ ਹਰ ਮਕੀਨੋ ਮਕਾਂ॥

(١٠٨) ببیں گردش بیوفائے زماں - که بگذشت بر هر مکین و مکاں

ਬੁਬੀਂ = ਦੇਖ
ਗਰਦਸ਼ੇ - ਗਰਦਸ਼, ਚਕ੍ਰ, ਫੇਰ
ਬੇਵਫਾਏ=ਬੇਧਰਮ,ਅਕ੍ਰਿਤਘਨ
ਜਮਾਂ = ਸਮੇਂ ਦੀ

ਕਿ = ਜੋ
ਬਗੁਜ਼ਸ਼ਤ = ਗੁਜਰਦੀ ਹੈ, ਬੀਤ
      ਦੀ ਹੈ।
ਬਰ = ਉਤੇ
ਹਰ = ਇਕ ਇਕ
ਮਕੀਨੋ = ਘਰ ਵਿਖੇ ਰਹਣਵਾਲਾ
ਮਕਾਂ = ਅਸਥਾਂਨ, ਘਰ, ਮਕਾਨ

ਅਰਥ

ਬੇਵਫਾ ਸਮੇਂ ਦੇ ਚਕ੍ਰ ਨੂੰ ਦੇਖੋ, ਜੋ ਹਰ ਇਕ ਮਕਾਨ ਤੇ ਮਕਾਨ ਵਿਚ ਰਹਿਣ ਵਾਲੇ ਪਰ ਬੀਤਦਾ ਹੈ।

ਭਾਵ

ਹੇ ਔਰੰਗਜ਼ੇਬ! ਤੈਨੇ ਉੱਪਰਲੇ ਉਦਾਹਰਣਾਂ ਤੋਂ ਦੇਖ ਲਿਆ ਹੋਣਾ ਹੈ ਕਿ ਸਮਾਂ ਕੇਹੋ ਜਿਹਾ ਬੇਵਫਾ, ਅਰਥਾਤ ਇਕ ਰਸ ਨਾਂ ਨਿਭਾਉਣ ਵਾਲਾ ਹੈ ਜੋ ਹਰ ਇਕ ਮਕਾਨ ਤੇ ਮਕਾਨ ਵਿਖੇ ਰੈਹਣ ਵਾਲੇ ਦਾ ਨਾਸ਼ ਕਰ ਦਿੰਦਾ ਹੈ ਇਸ ਲਈ ਯਕੀਨ ਰਖ ਕਿ ਇਸ ਚਾਰ ਦਿਨ ਦੀ ਸਰਾਂ ਵਿਖੇ ਤੂੰ ਸਦਾ ਨਹੀਂ ਰੋਹ ਸਕਦਾ ਜਦੋਂ ਕਿ ਤੇਰੇ ਬਜ਼ੁਰਗ ਤੇ ਉਨਾਂ ਤੋਂ ਭੀ ਬੜੇ ਬੜੇ ਬਾਦਸ਼ਾਹ ਇਸ ਅਸਾਰ ਸੰਸਾਰ ਪਰ ਕਾਇਮ ਨਾ ਰਹੇ, ਫੇਰ ਸਮੇਂ ਦੇ ਚੱਕ ਤੋਂ ਤੂੰ ਅਰ ਤੇਰੀ ਸਲਤਨਤ ਕਿਸ ਪ੍ਰਕਾਰ ਬਚ ਸਕਦੀ ਹੈ?