ਪੰਨਾ:ਜ਼ਫ਼ਰਨਾਮਾ ਸਟੀਕ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

(੧੦੫)ਫਰੇਦੂੰ ਕੁਜਾ ਬਹਮਨ ਇਸਫੈਦ ਯਾਰ।
ਨ ਦਾਰਾਬ ਦਾਰਾ ਦਰਾਮਦ ਸ਼ੁਮਾਰ॥

(١٠٥) فریدوں کجا بهمن اسفند یار - نه داراب دارا در آمد شمار

ਫਰੇਦੂ = ਫਾਰਸ ਦਾ ਇਕ ਬੜਾ
ਪ੍ਰਸਿਧ ਬਾਦਸ਼ਾਹ ਸੀ ਜਿਸਨੇ
ਕਿ ਜ਼ਹਾਕ ਬਾਦਸ਼ਾਹਂ ਨੂੰ ਹਾਰ
ਦਿਤੀ॥
ਕੁਜਾ = ਕਿਥੇ ਹੈ।
ਬਹਮਨ = ਅਸਫੰਦ ਯਾਰ ਦਾ
ਪੁਤ੍ਰ ਸੀ ਜੋ ਇਕ ਬੜਾ ਸੂਰਮਾ
ਬਾਦਸ਼ਾਹ ਹੋਇਆ ਹੈ ।
ਇਸਫੰਦਯਾਰ= ਏਹ ਗੁਸ਼ਤਾਸਪ
ਦਾ ਪੁਤ੍ਰ ਅਤਯੰਤ ਬਹਾਦੁਰ
ਪੈਹਲਵਾਨ ਸੀ ਜੋ ਯੁਧ ਵਿਖੇ
ਰੁਸਤਮ ਦੇ ਹਥੋਂ ਮਾਰਿਆ ਗਿਆ

ਨ = ਨਹੀਂ ।
ਦਾਰਾਬ- ਬਹਮਨ ਬਾਦਸ਼ਾਹ ਦੀ
ਪੁਤ੍ਰੀ ਸ਼ਹਿਜਾਦੀ ਹੁਮਾਂ ਦਾ ਪੁਤ੍ਰ
ਸੀ।*
ਦਾਰਾ = ਫਾਰਸ ਦਾ ਬਾਦਸ਼ਾਹ
ਜੋ ਫੈਲਕੁਸ ਤੋ ਖਿਰਾਜ ਲੈਂਦਾ
ਸੀ, ਜਿਸਨੂੰ ਸਕੰਦ੍ਰ ਆਜ਼ਮ
ਨੇ ਫਤੇ ਕੀਤਾ ਤੇ ਔਰੰਗਜ਼ੇਬ
ਦਾ ਬੜਾ ਭਾਈ ਭੀ ਸੀ।
ਦਰਾਮਦ = ਦਰ-ਆਮਦ, ਅੰਦਰ
ਆਉਂਦੇ ਹਨ।
ਸ਼ੁਮਾਰ - ਗਿਣਤੀ

ਅਰਥ

ਫਰੇਦੂੰ, ਬਹਮਨ ਅਤੇ ਅਸਫੰਦਯਾਰ ਕਿਥੇ ਹਨ? ਦਾਰਾਬ ਤੇ ਦਾਰਾ ਆਦਿਕ ਗਿਣਤੀ ਵਿਖੇ ਨਹੀ ਆਉਂਦੇ।

ਭਾਵ

ਹੇ ਔਰੰਗਜ਼ੇਬ! ਦੇਖ ਫਰੇਦੂੰ, ਬਹਮਨ ਤੇ ਅਸਵੰਦਯਾਰ . ਜੈਸੇ ਬਾਦਸ਼ਾਹ ਜੋ ਆਪਣੀ ਬਾਦਸ਼ਾਹੀ ਤੇ ਸਲਤਨਤ ਦਾ ਬੜਾ ਮਾਨ ਕਰਦੇ ਸਨ ਮਰ ਗਏ, ਦਾਰਾਬ ਤੇ ਦਾਰਾ ਜੈਸੇ ਤਾਂ ਅਨੇਕਾਂ ਹੀ ਪਾਤਸ਼ਾਹ ਹੋ ਚੁਕੇ ਹਨ ਜੇਹੜੇ ਕਿਸੇ ਗਿਨਤੀ ਵਿਖੇ ਹੀ ਨਹੀਂ।


* ਜੋ ਕੁਆਰੀ ਤੋਂ ਉਤਪਤ ਹੋਣ ਦੇ ਕਾਰਣ ਪਹਿਲਾਂ ਸ਼ਾਹਜਾਦੀ ਨੇ ਸੰਦੂਕ ਵਿਚ ਬੰਦ ਕਰਕੇ ਦਰਿਆ ਵਿਖੇ ਰੋੜਿਆ, ਜਿਥੋਂ ਇਕ ਧੋਬੀ ਨੇ ਇਸ ਦੀ ਜਾਨ ਬਚਾਈ ਤੇ ਪਾਲਿਆ ਪਰ ਫੇਰ ਹੁਮਾਂ ਸ਼ਹਿਜਾਦੀ ਨੇ ਇਸ ਨੂੰ ਲੈਕੇ ਆਪਣਾ ਪੁਤ੍ਰ ਕੀਤਾ ਤੇ ਰੂਮ ਦੇ ਤਖਤ ਪਰ ਬੈਠਾ, ਦਰਿਆ ਵਿਚੋਂ ਕਢਣ ਦੇ ਕਾਰਣ ਇਸਦਾ ਨਾਉਂ ਦਾਰਾਬ ਸੀ ਤੇ ਬੜਾ ਪ੍ਰਸਿੱਧ ਬਾਦਸ਼ਾਹ ਹੋਇਆ ਹੈ।