ਪੰਨਾ:ਜ਼ਫ਼ਰਨਾਮਾ ਸਟੀਕ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੫)

(੧੦੦)ਅਗਰ ਬਰ ਯਕ ਆਇਦ ਦਹੋ ਦਹ ਹਜ਼ਾਰ।
ਨਿਗਹਬਾਨ ਓਰਾ ਸ਼ਵਦ ਕਿਰਦਗਾਰ॥

(١٠٠) اگر یک بر آید ده و ده هزار - نگهبان او را شود کردگار

ਅਗਰ = ਜੇ
ਬਰ = ਉਤੇ
ਯਕ - ਵਿਕ
ਆਇਦ = ਆਵੇ
ਦਹੋ ਦਹ ਹਜ਼ਾਰ = ੧੦x੧੦x
੧੦੦੦ = ੧੦੦੦੦੦ ਲਖ

ਨਿਗਹਬਾਨ=ਨਿਗਾ ਰਖਣ
     ਵਾਲਾ, ਰਾਖਾ
ਓਰਾ = ਉਸਦਾ
ਸ਼ਵਦ - ਹੁੰਦਾ ਹੈ
ਕਿਰਦਗਾਰ = ਕਰਤਾਰ,
   ਵਾਹਿਗੁਰੂ

ਅਰਥ

ਜੇ ਇਕ ਦੇ ਉਪਰ ਲਖਾਂ (ਵੈਰੀ) ਚੜਕੇ ਆਉਣ, ਪਰ ਅਕਾਲ ਪੁਰਖ ਉਸਦਾ ਰਾਖਾ ਹੁੰਦਾ ਹੈ।

ਭਾਵ

ਹੇ ਔਰੰਗਜ਼ੇਬ! ਜੇ ਉਸ ਇਕ ਆਦਮੀਂ ਪਰ ਜਿਸ ਤੋ ਂ ਵਾਹਿਗਰੂ ਪ੍ਰਸੰਨ ਹੈ ਇਕ ਲਖ ਵੈਰੀ ਭੀ ਚੜ ਆਵੇ ਤਾਂ ਉਸਦਾ ਬਾਲ ਬਿੰਗਾ ਨਹੀਂ ਹੋ ਸਕਦਾ ਕਿਉਂ ਜੋ ਅਕਾਲ ਪੁਰਖ ਆਪ ਉਸਦੀ ਰਛਾ ਕਰਦਾਹੈ ਅਰਥਾਤ ਓਹ ਲਖਾਂ ਆਦਮੀ ਉਸਦਾ ਕੁਝ ਬਗਾੜ ਨਹੀਂ ਸਕਦੇ ਜਿਸ ਪ੍ਚਾਰ ਕਿ ਤੇਰੀ ਦਸ ਲੱਖ ਸੈਨਾ ਸਾਡਾ ਕੁਛ ਨ ਕਰ ਸਕੀ।