ਪੰਨਾ:ਜ਼ਫ਼ਰਨਾਮਾ ਸਟੀਕ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

(੯੮)ਕਸੇ ਖ਼ਿਦਮਤ ਆਯਦ ਬਸੇ ਦਿਲੋ ਜਾਂ।
ਬਿਬਖ਼ਸ਼ਦ ਖੁਦਾਵੰਦ ਬਰ ਵੈ ਅਮਾਂ॥

(۹۸) کسے خدمت آید بسے دل و یاں - خداوند بخشید بر وے اماں

ਕਸੇ = ਜੋ ਕੋਈ
ਖਿਦਮਤ - ਸੇਵਾ
ਆਯਦ = ਆਵੇ
ਬਸੇ - ਬਹੁਤ
ਦਿਲੋ ਜਾਂ = ਤਨ ਤੇ ਮਨ

ਬਿਬਖਸ਼ਦ=ਬਖਸ਼ਦਾ ਹੈ
    ਦਿੰਦਾ ਹੈ
ਖੁਦਾਵੰਦ = ਮਾਲਿਕ, ਸ੍ਵਾਮੀ,
    ਵਾਹਿਗੁਰੂ
ਬਰ = ਉਤੇ, ਪਰ
ਵੈ = ਉਸਦੇ
ਅਮਾਂ = ਪਨਾਹ,ਰਖ੍ਯਾ

ਅਰਥ

ਜੋ ਕੋਈ ਤਨ ਮਨ ਕਰਕੇ ਉਸਦੀ ਸੇਵਾ ਵਿਖੇ ਆਵੇ, ਵਾਹਿਗੁਰੂ ਉਸਦੀ ਰਖ੍ਯਾਾ ਕਰਦਾ ਹੈ।

ਭਾਵ

ਹੇ ਔਰੰਗਜ਼ੇਬ! ਜੋ ਕੋਈ ਤਨ ਮਨ ਕਰਕੇ ਸਚੇ ਦਿਲ ਨਾਲ ਉਸ ਵਾਹਿਗੁਰੂ ਦੀ ਸੇਵਾ ਅਰਥਾਤ ਬੰਦਗੀ ਕਰਦਾ ਹੈ ਵਾਹਿਗੁਰੂ ਉਸਦੀ ਆਪ ਸਹਾਇਤਾ ਕਰਕੇ ਉਸਦੀ ਰਖ੍ਯਾ ਕਰਦਾ ਹੈ ਜਿਸ ਪ੍ਰਕਾਰ ਕਿ ਅਕਾਲ ਪੁਰਖ ਨੇ ਤੇਰੇ ਲਸ਼ਕਰ ਕੋਲੋਂ ਸਾਡੀ ਰਛ੍ਯਾ ਕੀਤੀ।