ਪੰਨਾ:ਜ਼ਫ਼ਰਨਾਮਾ ਸਟੀਕ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੧)

(੭੫)ਖ਼ਸਮ ਰਾ ਚੁ ਕੋਰ ਓ ਕੁਨਦ ਵਕਤ ਕਾਰ।
ਯਤੀਮਾਂ ਬਰੂੰ ਮੈਂ ਬੁਰਦ ਬੇ ਅਜ਼ਾਰ॥

(۹٦) خصم را چو کور و کند وقت کار- یتیمان بیرون برد بی آزار

ਖਸਮ - ਵੈਰੀ, ਸ਼ਤ੍ਰੂ
ਰਾ = ਨੂੰ, ਕੋ
ਚੁ = ਭਾਂਤਿ, ਮਾਨਿੰਦ, ਤਰਾਂ
ਕੋਰ = ਅੰਨਾਂ, ਅੰਧਾ
ਓ = ਓਹ
ਕੁਨਦ = ਕਰਦਾ ਹੈ
ਵਕਤ = ਸਮਾਂ
ਕਾਰ = ਕੰਮ, ਕਾਰਜਾਰ
     ਜੰਗ

ਯਤੀਮਾਂ = ਅਨਾਥ, ਬੇਸਹਾਯਕ
ਬਰੂੰ = ਬਾਹਰ
ਮੇਂ ਬੁਰਦ = ਲੈ ਜਾਂਦਾ ਹੈ
ਬੇਅਜ਼ਾਰ = ਬੇ-ਅਜ਼ਾਰ
   ਬੇ-ਕਸ਼੍ਟ = ਬਿਨਾਂ ਦੁਖ

ਅਰਥ

ਓਹ ਵੈਰੀਆਂ ਨੂੰ ਕੰਮ (ਭਾਵ ਜੰਗ) ਦੇ ਸਮੇ ਅੰਨਿਆਂ ਦੀ ਭਾਂਤਿ ਕਰ ਦਿੰਦਾ ਹੈ (ਤੇ) ਅਨਾਥਾਂ ਨੂੰ ਬੇ ਕਸ਼੍ਟ ਬਾਹਰ ਕਢ ਦਿੰਦਾ ਹੈ।

ਭਾਵ

ਹੇ ਔਰੰਗਜ਼ੇਬ! ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਦੇਖ ਕਿ ਉਸਨੇ ਐਨ ਯੁੱਧ ਦੇ ਸਮੇਂ ਤੇਰੀ ਸਾਰੀ ਸੈਨਾਂ ਨੂੰ ਜੋ ਮੇਰੀ ਵੈਰੀ ਸੀ ਅੰਨਿਆਂ ਦੀ ਭਾਂਤਿ ਕਰ ਦਿਤਾ ਕਿ ਮੈਂਨੂੰ ਨਾਂ ਦੇਖ ਸਕੇ ਤੇ ਮੈ ਜੋ ਬੇ ਸਹਾਯਕ ਸੀ ਮੈਨੂੰ ਬਿਨਾ ਕਿਸੇ ਪ੍ਰਕਾਰ ਦੋ ਕਸ਼੍ਟ ਯਾ ਦੁਖ ਦੇ ਵੈਰੀਆਂ ਵਿਚੋਂ ਬਾਹਰ ਪੋਹਚਾ ਦਿਤਾ, ਏਹ ਸਭ ਉਸ ਵਾਹਿਗੁਰੂ ਦੀ ਹੀ ਕੁਦਰਤ ਤੇ ਸ਼ਕਤੀ ਹੈ।