ਪੰਨਾ:ਜ਼ਫ਼ਰਨਾਮਾ ਸਟੀਕ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

(੯੩)ਬੁਬੀਂ ਕੁਦਰਤੇ ਨੇਕ ਯਜ਼ਦਾਨੇ ਪਾਕ।
ਕਿ ਅਜ਼ ਯਕ, ਬਦਹ ਲਕ ਰਸਾਨਦ ਹਿਲਾਕ॥

(۹۳) ببیں قدرتِ نیک یزدانِ پاک - که از یک بدی لک رساند هلاک

ਬੁਬੀਂ = ਤੂੰ ਦੇਖ
ਕੁਦਰਤੇ " ਸ਼ਕਤੀ
ਨੇਕ - ਅੱਛਾ, ਸੁਭ
ਯਜ਼ਦਾਨ ਵਾਹਿਗੁਰੂ, ਪਰਮੇਸ਼੍ਵਰ
ਪਾਕ = ਪਵਿਤ੍ਰ

ਕਿ - ਜੋ
ਅਜ਼ - ਸੇ, ਤੋਂ
ਯਕ = ਇਕ
ਬਦਹ = ਦਸ
ਲਕ = ਲਖ, ਸੌਹਜ਼ਾਰ
ਰਸਾਨਦ = ਪਹੁਚਾਉਂਦਾ ਹੈ,
    ਕਰਵਾਉਂਦਾ ਹੈ
ਹਿਲਾਕ = ਮਾਰਨਾ, ਜਾਨ
   ਕਢਣੀ

ਅਰਥ

(ਪਰ) ਉਸ ਪਵਿਤ੍ਰ ਵਾਹਿਗੁਰੂ ਦੀ ਸ਼ੁਭ ਸ਼ਕਤੀ ਨੂੰ ਦੇਖ ਜੋ ਇਕ ਤੋਂ ਦਸ ਲੱਖ ਨੂੰ ਮਰਵਾ ਦਿੰਦਾ ਹੈ।

ਭਾਵ

ਹੇ ਔਰੰਗਜ਼ੇਬ!ਪਰ ਫੇਰ ਭੀ ਤੂੰ ਉਸ ਅਕਾਲ ਪੁਰਖ ਦੀ ਕੁਦਰਤ ਨੂੰ ਦੇਖ ਕਿ ਓਹ ਕੇਹਾ ਸਰਬ ਸ਼ਕਤੀਮਾਨ ਹੈ ਕਿ ਉਸ ਨੇ ਸਾਡੇ ਜਿਹੇ ਪੁਰਸ਼ਾਂ ਪਾਸੋਂ ਜਿਨਾਂ ਪਾਸ ਕਿ ਉਸ ਸਮੇਂ ਕੁਝ ਭੀ ਨਹੀਂ ਸੀ ਬਾਦਸ਼ਾਹੀ ਲਸ਼ਕਰ ਨਾਲ ਟਾਕਰਾ ਕਰਾਇਆ ਅਤੇ ਤੇਰੀ ਸੈਨਾਂ ਦੇ ਲੱਖਾਂ ਆਦਮੀਆਂ ਨੂੰ ਖਾਲਸੇ ਦੇ ਹਥੋਂ ਮਰਵਾਯਾ।