ਪੰਨਾ:ਜ਼ਫ਼ਰਨਾਮਾ ਸਟੀਕ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

(੯੨)ਬੁਬੀਂ ਗਰਦਸ਼ੇ ਬੇਵਫਾਈ ਜ਼ਮਾਂ।
ਪਸੇ ਪੁਸ਼ਤ ਉਫਤਦ ਰਸਾਨਦ ਜ਼ਿਯਾਂ॥

(٩٢) ببیں گردش بی وفائی زماں - که آن بت پرستند من بت شکست

ਬੁਬੀਂ - ਦੇਖ
ਗਰਦਸ਼ੇ - ਚਕ੍ਰ ਫੇਰ
ਬੇਵਫਾਈ - ਅਧਰਮਤਾ
ਜ਼ਮਾਂ = ਸਮਾਂ

ਪਸੇ = ਪਿੱਛੇ
ਪੁਸ਼ਤ = ਪਿਠ ਪਿਛੇ
ਉਫਤਦ = ਪੈਂਦੀ ਹੈ, ਪੈਂਦਾ ਹੈ
ਰਸਾਨਦ - ਪਹੁਚਾਉਂਦੀ ਹੈ
ਜਿਯਾਂ = ਨੁਕਸਾਨ, ਹਾਨੀ

ਅਰਥ

ਸਮੇਂ ਦੀ ਅਧਰਮਤਾ ਦੇ ਚਕ਼ ਨੂੰ ਵੇਖ, ਜਿਸਦੇ ਪਿਛੇ ਪੈਂਦਾਂ ਹੈ, (ਉਸ ਨੂੰ) ਹਾਨੀ ਪਹੁੰਚਾਉਂਦਾ ਹੈ।

ਭਾਵ

ਹੇ ਔਰੰਗਜ਼ੇਬ!ਤੂੰ ਏਹ ਖਿਆਲ ਨਾ ਰਖ ਕਿ ਮੇਰੀ ਏਹ ਬਾਦਸ਼ਾਹਤ ਸਦਾ ਇਸੀ ਪ੍ਰਕਾਰ ਬਣੀ ਰਹੇਗੀ, ਤੈਨੂੰ ਚਾਹੀਦਾ ਹੈ ਕਿ ਤੂੰ ਸਦਾ ਬੇਵਫਾ ਸਮੇਂ ਦੇ ਚਕ਼ ਤੋਂ ਡਰਦਾ ਰਹੇਂ ਕਿਉਂ ਜੋ ਇਹ ਸਮਾਂ ਕਦੇ ਕਿਸੀ ਨਾਲ ਇਕੋ ਜੇਹਾ ਨਿਭਾਉ ਨਹੀਂ ਕਰਦਾ ਹੈ, ਤੇ ਜਦ ਇਹ ਸਮੇਂ ਦਾ ਚਕ੍ਰ ਕਿਸੇ ਦੇ ਪਿਛੇ ਪੈਂਦਾ ਹੈ ਤਾਂ ਉਸਨੂੰ ਮਾਰਕੇ ਸਾਹ ਲੈਂਦਾ ਹੈ। ਇਸ ਚਕ੍ਰ ਵਿਖੇ ਆਕੇ ਬੜੀਆਂ ਬੜੀਆਂ ਸਲਤਨਤਾਂ ਤਬਾਹ ਹੋ ਗਈਆਂ ਹਨ, ਸੋ ਹੁਣ ਓਹ ਸਮਾਂ ਬਹੁਤ ਨੇੜੇ ਹੈ ਕਿ ਜਿਸ ਸਮੇਂ ਨੇ ਤੇਰੀ ਸਲਤਨਤ ਦਾ ਭੀ ਨਾਸ ਕਰ ਦੇਣਾ ਹੈ।