ਪੰਨਾ:ਜ਼ਫ਼ਰਨਾਮਾ ਸਟੀਕ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਮੂਰਤੀ ਪੂਜਕ ਹਨ ਤੇ ਮੈਂ ਮੂਰਤੀਆਂ ਦੇ ਤੋੜਨ ਵਾਲਾ ਹਾਂ ਭਾਵ ਮੇਰਾ ਪੰਥ ਅਕਾਲ ਉਪਾਸ਼ਕ ਹੈ ਜੋ ਪੱਥਰਾਂ ਨੂੰ ਨਹੀਂ ਪੂਜਦਾ, ਇਸ ਲਈ ਸਾਡਾ ਇਨਾਂ ਨਾਲ ਧਾਰਮਿਕ ਝਗੜਾ ਹੈ ਕੋਈ ਮੁਲਕਗੀਰੀ ਦਾ ਸਵਾਲ ਨਹੀਂ ਹੈ, ਪਰ ਉਨਾਂ ਨੇ ਬਾਰ ਬਾਰ ਤੇਰੇ ਪਾਸ ਸ਼ਕਾਇਤਾਂ ਕੀਤੀਆਂ ਪਰ ਤੈਂਨੇਂ ਬਿਨਾਂ ਸੋਚੇ ਵਿਚਾਰੇ ਸਾਡੇ ਪਰ ਚੜ੍ਹਾਈ ਕਰ ਦਿੱਤੀ। ਇਸ ਤੋਂ ਸਾਫ ਸਿਧ ਹੈ ਕਿ ਤੂੰ ਧਰਮ ਤੋਂ ਦੂਰ ਹੈਂ, ਜੇ ਤੂੰ ਧਰਮ ਦੇ ਕੰਮ ਵਿਖੇ ਸਹਾਇਤਾ ਕਰਨ ਵਾਲਾ ਹੁੰਦਾ ਤਾਂ ਕਦੇ ਮੂਰਤੀ ਪੂਜਕਾਂ ਦਾ ਸਹਾਇਕ ਹੋਕੇ ਸਾਡੇ ਪਰ ਚੜਾਈ ਨਾਂ ਕਰਦਾ ਕਿਉਂ ਜੋ ਖੁਦਾ ਨੇ ਮੂਰਤੀ ਪੂਜਾ ਨੂੰ ਸ਼ਿਰਕ ਆਖਿਆ ਹੈ।

ਨੋਟ-ਇਸ ਬੈਂਤ ਤੋਂ ਸਾਡੇ ਸਿਖ ਇਤਿਹਾਸਕਾਰਾਂ ਨੂੰ ਸਿਖ੍ਯਾ ਲੈਣੀ ਚਾਹੀਦੀ ਹੈ ਜਿਨਾਂ ਨੇ ਬਿਨਾ ਸੋਚੇ ਵਿਚਾਰੇ ਪਹਾੜੀ ਰਾਜਿਆਂ ਨਾਲ ਯੁਧ ਦੇ ਕਾਰਣ ਹੋਰ ਹੀ ਹੋਰ ਲਿਖ ਮਾਰੇ ਹਨ ਤੇ ਅਸਲੀ ਕਾਰਣ ਨੂੰ ਪ੍ਰਗਟ ਨਹੀਂ ਕੀਤਾ ਹੈ ਅਤੇ ਅਤ੍ਯੰਤ ਸ਼ੋਕ ਹੈ ਉਨਾਂ ਇਤਿਹਾਸਕਾਰਾਂ ਪਰ ਜਿਨਾਂ ਨੇ ਦਸਮੇ ਪਾਦਸ਼ਾਹ ਨੂੰ ਦੇਵੀ ਉਪਾਸ਼ਕ ਲਿਖਿਆ ਹੈ।