ਪੰਨਾ:ਜ਼ਫ਼ਰਨਾਮਾ ਸਟੀਕ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੫)

(੯੧)ਮਨਮ ਕੁਸ਼ਤਨਮ ਕੋਹੀਯਾ ਬੁਤ ਪ੍ਰਸਤ।
ਕਿ ਆਂ ਬੁਤ ਪਰਸਤੰਦ ਮਨ ਬੁਤ ਸ਼ਿਕਸਤ॥

(٩١) منم کشته ام کوهیان بت پرست - که آن بت پرستند من بت شکست

ਮਨਮ = ਮੈਂ ਹਾਂ
ਕੁਸ਼ਤਨਮ = ਮਾਰਨੇ ਵਾਲਾ ਹਾਂ
ਕੋਹੀਯਾ = ਪਹਾੜੀਏ
ਬੁਤ = ਮੂਰਤੀ, ਪਥਰ ਦੀ ਮੂਰਤ
ਪਰਸਤ = ਪੂਜਕ

ਕਿ - ਜੋ, ਕਿਉਂ ਜੋ
ਆਂ = ਓਹ
ਬੁਤ = ਮੂਰਤੀ, ਪਥਰ ਦੀ ਮੂਰਤ
ਪਰਸਤੰਦ=ਪੂਜਕ, ਪੂਜਣ ਵਾਲੇ
ਮਨ = ਮੈਂ
ਬੁਤ - ਮੂਰਤੀ
ਸ਼ਿਕਸਤ - ਭੰਨਣ ਵਾਲਾ

ਅਰਥ

ਮੈਂ ਮੂਰਤੀ ਪੂਜਕ ਪਹਾੜੀਆਂ ਦੇ ਮਾਰਨ ਵਾਲਾ ਹਾਂ, ਕਿਓਂ ਜੋ ਓਹ ਮੂਰਤੀਆਂ ਦੇ ਪੂਜਣ ਵਾਲੇ ਹਨ ਤੇ ਮੈਂ ਮੂਰਤੀਆਂ ਦੇ ਤੋੜਨ ਵਾਲਾ ਹਾਂ।

ਭਾਵ

ਹੇ ਔਰੰਗਜ਼ੇਬ! ਇਨਾਂ ਪਹਾੜੀ ਰਾਜਿਆਂ ਦਾ ਤੇਰੇ ਪਾਸ ਬਾਰ ਬਾਰ ਸ਼ਕਾਇਤ ਕਰਨ ਦਾ ਅਸਲੀ ਕਾਰਨ ਏਹ ਹੈ ਕਿ ਓਹ