ਪੰਨਾ:ਜ਼ਫ਼ਰਨਾਮਾ ਸਟੀਕ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

(੮੫)ਖੁਸ਼ਸ਼ ਸ਼ਾਹ ਸ਼ਾਹਾਨ ਔਰੰਗਜ਼ੇਬ।
ਕਿ ਚਾਲਾਕ ਦਸਤ ਅਸਤ ਚਾਬਕ ਰਕੇਬ॥

(٨٥) خوشش شاهِ شاهان اورنگ زیب - که چالاک دست است چابک رکیب

ਖੁਸ਼ਸ਼-ਭਾਗਵਾਨ
ਸ਼ਾਹ ਸ਼ਾਹਾਨ = ਬਾਦਸ਼ਾਹਾਂ ਦਾ
     ਬਾਦਸ਼ਾਹ, ਸ਼ਾਹਨਸ਼ਾਹ
ਔਰੰਗਜ਼ੇਬ = ਬਾਦਸ਼ਾਹ ਦਾ
   ਨਾਮ ਹੈ ਜਿਸਦੇ ਪਾਸ
   ਜ਼ਫਰਨਾਮਾ ਭੇਜਿਆ
   ਗਿਆ ਜੋ ਦਿੱਲੀ ਦਾ
   ਬਾਦਸ਼ਾਹ ਸੀ।

ਕਿ = ਜੋ
ਚਾਲਾਕ ਦਸਤ = ਫੁਰਤੀਲਾ-
      ਹਥ ਦਾ
ਅਸਤ = ਹੈ
ਚਾਬਕ ਰਕੇਬ = ਘੋੜੇ ਦਾ
      ਸਵਾਰ, ਚਲਾਕ

ਅਰਥ

ਐ ਬਾਦਸ਼ਾਹਾਂ ਦੇ ਬਾਦਸ਼ਾਹ ਔਰੰਗਜੇਬ!ਤੂੰ ਭਾਗਵਾਨ ਹੈਂ ਜੋ ਤੂੰ ਹਥ ਦਾ ਚਾਲਾਕ ਤੇ ਘੋੜੇ ਦੀ ਸ੍ਵਾਰੀ ਦਾ ਫੁਰਤੀਲਾ ਹੈਂ।

ਭਾਵ

ਹੇ ਔਰੰਗਜ਼ੇਬ! ਤੂੰ ਬੜੇ ਭਾਗਾਂ ਵਾਲਾ ਹੈਂ ਕਿਉਂਕਿ ਤੂੰ ਅਨੇਕਾਂ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਅਤੇ ਘੋੜੇ ਦੀ ਸ੍ਵਾਰੀ ਭੀ ਤੈਨੂੰ ਬਹੁਤ ਅੱਛੀ ਆਉਂਦੀ ਹੈ ਕਿ ਤੇਰੇ ਨਾਲ ਦਾ ਕੋਈ ਸ੍ਵਾਰ ਨਹੀਂ ਹੈ ਅਰ ਹੱਥ ਦਾ ਫੁਰਤੀਲਾ ਹੈਂ ਅਰਥਾਤ ਸ਼ਸਤ੍ਰ ਵਿਦ੍ਯਾ ਭੀ ਤੈਨੂੰ ਅੱਛੀ ਆਉਂਦੀ ਹੈ।