ਪੰਨਾ:ਜ਼ਫ਼ਰਨਾਮਾ ਸਟੀਕ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)

(੮੪)ਹਜ਼ੂਰੀ ਨ ਆਯਮ ਨ ਈਂ ਰਹ ਸ਼ਵਮ।
ਅਗਰ ਸ਼ਹ ਬਖਾਹਦ ਮਨ ਆਂ ਜਾ ਰਵਮ॥

(۷۵) چه مردی که اخگر خموشاں کنی که آتش دماں را فروزان کنی

ਹਜ਼ੂਰੀ = ਸਾਹਮਣੇ, ਪਾਸ
ਨ = ਨਹੀਂ
ਆਯਮ = ਮੈਂ ਆਵਾਂ
ਨ = ਨਹੀਂ
ਈਂ = ਇਸ, ਇਹ
ਰਹ = ਰਸਤਾ, ਰਾਹ
ਸ਼ਵਮ = ਮੈਂ ਹੋਵਾਂਗਾ

ਅਗਰ= ਜੇ
ਸ਼ਹ = ਬਾਦਸ਼ਾਹ ਭਾਵ
      ਅਕਾਲ ਪੁਰਖ
ਬਖਾਹਦ = ਚਾਹੇ
ਮਨ = ਮੈਂ
ਆਂ ਜਾ - ਉਥੇ
ਰਵਮ = ਮੈਂ ਜਾਵਾਂਗਾ

ਅਰਥ

ਨਾਂ ਮੈਂ ਤੇਰੇ ਪਾਸ ਆਵਾਂਗਾ (ਅਤੇ) ਨਾਂ ਇਸ ਰਾਹ ਪਵਾਂਗਾ ਜਿਥੇ ਅਕਾਲ ਪੁਰਖ ਚਾਹੇਗਾ ਮੈਂ ਉਥੇ ਜਾਵਾਂਗਾ॥

ਭਾਵ

ਹੇ ਔਰੰਗਜ਼ੇਬ!ਮੈਂ ਕਦੇ ਭੀ ਤੇਰੇ ਪਾਸ ਨਹੀਂ ਆਵਾਂਗਾ ਆਉਣਾਂ ਤਾਂ ਇਕ ਪਾਸੇ ਰਿਹਾ ਮੈਂ ਤੇਰੇ ਵਲ ਦੇ ਰਸਤੇ ਭੀ ਨਹੀਂ ਪੈਂਦਾ ਪਰ ਅਕਾਲ ਪੁਰਖ ਜਿਧਰ ਜਾਣ ਦਾ ਮੈਨੂੰ ਹੁਕਮ ਦੇਵੇਗਾ ਮੈਂ ਉਧਰ ਚਲਾ ਜਾਵਾਂਗਾ-ਕਿਉਂ ਜੋ ਮੈਂ ਅਕਾਲ ਪੁਰਖ ਦਾ ਨੌਕਰ ਹਾਂ ਤੇਰਾ ਨੌਕਰ ਨਹੀਂ॥