ਪੰਨਾ:ਜ਼ਫ਼ਰਨਾਮਾ ਸਟੀਕ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

(੮੨) ਸ਼ਨਾਸਦ ਹਮਹ ਤੋਂ ਨ ਯਜ਼ਦਾਂ ਕਰੀਮ।।
ਨਖ਼ਾਹਦ ਹਮੀ ਤੋ ਬਦੌਲਤ ਅਜ਼ੀਮ॥

(٨۲) شناسدهمه تو نه یزداں کریم - نه خواهد همین تو بدولت عظیم

ਸ਼ਨਾਸਦ = ਪਛਾਣੇ
ਹਮਹ = ਭੀ
ਤੋ = ਤੈਨੂੰ
ਤੋ = ਤੈਥੋਂ
ਯਜ਼ਦਾਂ = ਵਾਹਿਗੁਰੂ, ਅਕਾਲ ਬਦੌਲਤ
        ਪੁਰਖ
ਕਰੀਮ = ਕ੍ਰਿਪਾਲੂ

ਨਖਾਹਦ = ਨਹੀਂ ਮੰਗੇਗਾ
ਹਮੀ = ਭੀ
ਤੋ = ਤੈਥੋਂ
ਬਦੌਲਤ = ਧਨ, ਪਦਾਰਬ
ਅਜ਼ੀਮ = ਬਹੁਤ, ਬੜੀ

ਅਰਥ

ਕ੍ਰਿਪਾਲੂ ਵਾਹਿਗੁਰੂ ਭੀ ਤੈਨੂੰ ਨਹੀਂ ਪਹਿਚਾਣੇਗਾ, (ਅਤੇ) ਨਾਹੀਂ ਤੈਥੋਂ ਬਹੁਤ ਦੌਲਤ ਮੰਗੇਗਾ।

ਭਾਵ

ਹੇ ਔਰੰਗਜ਼ੇਬ! ਹੁਣ ਜਦ ਤੈਥੋਂ ਅਜਿਹੇ ਕੰਮ ਪ੍ਰਗਟ ਹੋਏ ਹਨ ਜੋ ਅਕਾਲ ਪੁਰਖ ਦੀ ਆਗ੍ਯਾ ਤੋਂ ਉਲਟ ਹਨ ਤਾਂ ਹੁਣ ਪੱਕਾ ਯਕੀਨ ਹੈ ਕਿ ਓਹ ਤੈਨੂੰ ਨੇਕ ਪੁਰਸ਼ ਨਹੀਂ ਜਾਣੇਗਾ, ਜੇ ਕਹੇਂ ਕਿ ਮੈਂ ਬਾਦਸ਼ਾਹ ਹਾਂ ਤਾਂ ਉਸ ਅਕਾਲ ਪੁਰਖ ਤੇਰੇ ਧਨ ਪਦਾਰਥ ਦੀ ਕੋਈ ਲੋੜ ਨਹੀਂ ਹੈ। ਓਹ ਤਾਂ ਕੇਵਲ ਨੇਕੀ ਨੂੰ ਪਸੰਦ ਕਰਦਾ ਹੈ ਤੇ ਸਚਾਈ ਦਾ ਮਿਤ੍ਰ ਹੈ॥