ਪੰਨਾ:ਜ਼ਫ਼ਰਨਾਮਾ ਸਟੀਕ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)

(੭੪)ਕਿ ਈਂ ਕਾਰ ਨੇਕ ਅਸਤ ਦੀਂ ਪਰਵਰੀ।
ਚੁ ਯਜ਼ਦਾਂ ਸ਼ਨਾਸੀ ਬਜਾਂ ਬਰਤਰੀ॥

(٨٠) که این کار نیک است دیں پروری - چو یزداں شناسی بجاں برتری

ਕਿ - ਜੋ
ਈਂ = ਇਹ
ਨੇਕ = ਅੱਛਾ, ਸ਼ੁਭ
ਅਸਤ= ਹੈ
ਦੀਂ = ਦੀਨ ਧਰਮ
ਪਰਵਰੀ = ਪਾਲਣਾਂ

ਚੁ = ਜੋ
ਯਜ਼ਦਾਂ = ਵਾਹਿਗੁਰੂ, ਖੁਦਾ
ਸ਼ਨਾਸ਼ੀ = ਪਛਾਣਨਾ
ਬਜਾਂ = ਜਾਨ ਤੋਂ
ਬਰਤਰੀ = ਬਰਤਰ-ਈਂ=
ਬਹੁਤ ਅਛਾ-ਇਹ

ਅਰਥ

ਜੋ ਇਹ ਧਰਮ ਦੀ ਪਾਲਨਾ ਕਰਨ ਦਾ ਕੰਮ ਅੱਛਾ ਹੈ, ਜੋ ਵਾਹਿਗੁਰੂ ਦਾ ਪਛਾਣਨਾ ਹੈ ਇਹ ਸਭ ਤੋਂ ਅੱਛਾ ਹੈ।

ਭਾਵ

ਹੇ ਔਰੰਗਜ਼ੇਬ! ਇਸ ਸਾਡੇ ਧਰਮ ਪ੍ਰਚਾਰ ਦੇ ਕੰਮ ਵਿਖੇ ਸਹਾਇਤਾ ਕਰਨਾ ਨੇਕੀ ਦਾ ਕੰਮ ਹੈ ਅਤੇ ਜੋ ਵਾਹਿਗੁਰੂ ਨੂੰ ਜਾਣਨਾ ਅਰਥਾਤ ਉਸਨੂੰ ਯਾਦ ਤੇ ਸਿਮਰਣ ਕਰਨਾ ਹੈ ਇਹ ਜਾਂਨ ਨਾਲੋਂ ਭੀ ਪਿਆਰਾ ਹੈ ਭਾਵ ਆਦਮੀ ਆਪਣੀ ਜਾਨ ਦੀ ਪਰਵਾਹ ਨਾਂ ਕਰਕੇ ਆਪਣੇ ਸਿਰਜਨਹਾਰ ਵਾਹਿਗੁਰੂ ਨੂੰ ਯਾਦ ਰਖੇ। ਕਿਉਂ ਕਿ ਜੋ ਪੁਰਸ਼ ਉਸ ਦੀਨ ਦਿਆਲ ਵਾਹਿਗੁਰੂ ਨੂੰ ਯਾਦ ਰੱਖਦੇ ਹਨ ਉਨ੍ਹਾਂ ਤੋਂ ਕਦੇ ਕੋਈ ਬੁਰਾ ਕੰਮ ਨਹੀਂ ਹੋ ਸਕਦਾ ਹੈ॥