ਪੰਨਾ:ਜ਼ਫ਼ਰਨਾਮਾ ਸਟੀਕ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)

(੭੯)ਬਰੀਂ ਕਾਰ ਗਰ ਤੋ ਬਿਬਸਤੀ ਕਮਰ।
ਖ਼ੁਦਾਵੰਦ ਬਾਸ਼ਦ ਤੁਰਾ ਬਹਿਰਹ ਵਰ॥

(٧٩) اگر کار این بر تو بستی کمر - خداوند باشد ترا بهره ور

ਬਰੀਂ = (ਬਰ-ਈਂ) ਇਸ ਪਰ ,
ਕਾਰ = ਕੰਮ
ਗਰ = ਜੇ
ਤੋ = ਤੈਨੇ
ਬਿਬਸਤੀ = ਬੰਨੇਗਾ
ਕਮਰ = ਲੱਕ, ਕਮਰ

ਖ਼ੁਦਾਵੰਦ = ਮਾਲਿਕ, ਸ੍ਵਾਮੀ
      ਵਾਹਿਗੁਰੂ
ਬਾਸ਼ਦ = ਹੋਵੇਗਾ
ਤੁਰਾ = ਤੈਨੂੰ
ਬਹਿਰਹ ਵਰ = ਫਲ ਪ੍ਰਦਾਤਾ

ਅਰਥ

ਇਸ ਕੰਮ ਪਰ ਜੇ ਤੂੰ ਲੱਕ ਬੰਨ੍ਹੇਗਾ, ਤਾਂ ਵਾਹਿਗੁਰੂ ਤੈਨੂੰ ਇਸ ਦਾ ਫਲ ਦੇਵੇਗਾ।

ਭਾਵ

ਹੇ ਔਰੰਗਜ਼ੇਬ! ਜੋ ਤੂੰ ਇਸ (ਧਰਮ ਪ੍ਰਚਾਰ ਦੇ) ਕੰਮ ਵਿਖੇ ਸਹਾਇਤਾ ਦੇਵੇਂਗਾ ਅਰਥਾਤ ਵਿਰੋਧ ਨਹੀਂ ਕਰੇਂਗਾ, ਤਾਂ ਵਾਹਿਗੁਰੂ ਤੈਨੂੰ ਇਸਦਾ ਸ਼ੁਭ ਫਲ ਦੇਵੇਗਾ, ਕਿਉਂਕਿ ਸਾਨੂੰ ਵਾਹਿਗੁਰੂ ਨੇ ਧਰਮ ਦੇ ਚਲਾਉਣ ਲਈ ਸੰਸਾਰ ਵਿਖੇ ਭੇਜਿਆ ਹੈ॥