ਪੰਨਾ:ਜ਼ਫ਼ਰਨਾਮਾ ਸਟੀਕ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)

(੭੬)ਚਿ ਖੁਸ਼ ਗੁਫਤ ਫਿਰਦੌਸੀਏ ਖੁਸ਼ ਜ਼ਬਾਂ।
ਕਿ ਜ਼ੂਦੀ ਬਵਦ ਕਾਰਿ ਆਹਰਮਨਾਂ॥

(٧٦) چه خوش گفت فردوسی خوش زباں- که زودی بود کارِ آهرمناں

ਚਿ = ਕਿਆ
ਖੁਸ਼ = ਅੱਛਾ, ਸੋਹਣਾ
ਗੁਫਤ = ਕਿਹਾ ਹੈ
ਫਿਰਦੌਸੀਏ = ਫਿਰਦੌਸੀ*
ਖੁਸ਼ = ਅੱਛਾ }
            } ਕਵਿਰਾਜ
ਜ਼ਬਾਂ = ਜੀਭਾ}

ਕਿ = ਜੋ, ਕਿ
ਜ਼ੂਦੀ = ਜਲਦੀ, ਛੇਤੀ
ਬਵਦ = ਹੋਵੇ
ਕਾਰਿ = ਕੰਮ
ਆਹਰਮਨਾਂ = ਸ਼ੈਤਨਾਂ

ਅਰਥ

ਕਵਿਰਾਜ ਫਿਰਦੌਸੀ ਨੇ ਕਿਆ ਅੱਛਾ ਕਿਹਾ ਹੈ, ਕਿ ਛੇਤੀ ਕਰਨਾ ਸ਼ੈਤਾਨ ਦਾ ਕੰਮ ਹੁੰਦਾ ਹੈ।

ਭਾਵ

ਹੇ ਔਰੰਗਜ਼ੇਬ! ਤੇਰੇ ਹੀ ਮੁਸਲਮਾਨ ਭਾਈ ਕਵਿਰਾਜ ਫਿਰਦੌਸੀ ਨੇ ਸ਼ਾਹਨਾਮੇ ਵਿਖੇ ਕੇਹੀ ਅੱਛੀ ਸਿੱਖ ਦਿਤੀ ਹੋ ਕਿ "ਕੰਮ ਵਿਖੇ ਛੇਤੀ ਕਰਨੀ ਸ਼ੈਤਾਨ ਦਾ ਕੰਮ ਹੁੰਦਾ ਹੈ?" ਪਰ ਤੈਨੇ ਇਸ ਸਿਖ੍ਯਾਾ ਤੋਂ ਭੀ ਲਾਭ ਨਾ ਉਠਾਇਆ ਜੋ ਤੈਨੇ ਬਿਨਾਂ ਸੋਚੇ ਸਮਝੇ ਝੱਟ ਪੱਟ ਸਾਡੇ ਪਰ ਫੌਜ ਚੜ੍ਹਾ ਦਿਤੀ ਅਤੇ ਨਿਰਦੋਸ ਬੱਚਿਆਂ ਨੂੰ ਮਰਵਾ ਦਿਤਾ ਇਸ ਲਈ ਏਹੋ ਜੇਹੇ ਤੈਥੋਂ ਜੋ ਕੰਮ ਹੋਏ ਹਨ ਇਹ ਸ਼ੈਤਾਨ ਦੇ ਕੰਮ ਹਨ, ਅਕਲਮੰਦ ਆਦਮੀ ਸੋਚ ਸਮਝ ਕੇ ਕੰਮ ਕਰਦੇ ਹਨ, ਖੈਰ ਕੋਈ ਬਾਤ ਨਹੀਂ ਇਨਾਂ ਸ਼ੈਤਾਨੀ ਕੰਮਾਂ ਦਾ ਬਦਲਾ ਇਕ ਦਿਨ ਤੁਹਾਨੂੰ ਚੱਖਣਾ ਪਵੇਗਾ॥


*ਇਹ ਇਕ ਫ਼ਾਰਸੀ ਬੋਲੀ ਦਾ ਕਵੀ ਹੋਇਆ ਹੈ, ਜਿਸਨੇ ਮਹਮੂਦ ਬਾਦਸ਼ਾਹ ਦੇ ਕਹਿਣ ਨਾਲ “ਸ਼ਾਹਨਾਮਾਂ" ਇਕ ਕਿਤਾਬ ਬਣਾਈ ਸੀ ਤੇ ਮਹਮੂਦ ਨੇ ਇਸਨੂੰ ਫੀ ਬੈਂਤ ਇਕ ਅਸ਼ਰਫੀ ਦੇਣ ਦਾ ਬਚਨ ਕੀਤਾ ਸੀ.