ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਕਿ ਦੋ ਚਾਰ ਬ੍ਰਾਹਮਣ ਗੁਰੂ ਜੀ ਨੂੰ ਸਮਝਾਉਣ ਗਏ ਤਾਂ ਉਨ੍ਹਾਂ ਨਾਲ ਵਾਕ ਕਰ ਕੇ ਨਿਰੁਤਰ ਹੋਕੇ ਮੁੜੇ, ਪਰੰਤੂ ਕਈ ਹਿੰਦੂ ਮੁਸਲਮਾਨ ਕੀਰਤਨ ਤੇ ਬਚਨ ਸੁਣਕੇ ਸ਼ਰਧਾਵਾਨ ਭੀ ਹੋ ਗਏ। ਇਥੇ ਗੁਰੂ ਜੀ 'ਨਾਨਕ ਤਪਾ' ਕਰਕੇ ਪਰਸਿਧ ਹੋਏ। ਮੁਸਲਮਾਨ ਕਈ 'ਨਾਨਕ ਸ਼ਾਹ' ਕਰਕ ਗਲ ਕਥ ਕਰਦੇ ਸੇ। ਇਹ ਜੋ ਉਥੋਂ ਦੇ ਦੂਰ ਨੇੜੇ ਦੇ ਗਿਰਾਵਾਂ ਦੇ ਲੋਕਾਂ ਦਾ ਆਉਣਾ, ਸਤਿਸੰਗ ਕਰਨਾ ਤੇ ਸਿਖਿਆ ਲੈ ਕੇ ਜੀਵਨ ਸੁਧਾਰਨਾ ਸ਼ੁਰੂ ਹੋ ਗਿਆ, ਇਹ ਲਗਾ ਬ੍ਰਾਹਮਣਾਂ ਮੁਲਾਣਿਆਂ ਨੂੰ ਦੁਖ ਦੇਣ ਕਿ ਇਹ ਤਾਂ ਇਥੇ ਹੀ ਟਿਕ ਗਿਆ ਤੇ ਡੇਰਾ ਲਾ ਬੈਠਾ ਹੈ ਤੇ ਲੋਕੀ ਸ਼ਰਧਾਵਾਨ ਹੁੰਦੇ ਜਾਂਦੇ ਹਨ, ਕਿਤੇ ਇਸ ਦੀ ਪੂਜਾ ਨਾ ਹੋਣ ਲਗ ਪਏ, ਅਸੀਂ ਰਹਿ ਜਾਈਏ। ਇਸ ਤਰ੍ਹਾਂ ਦੀਆਂ ਸੋਚਾਂ ਨਾਲ ਖੁਣਸ ਵਧੇਰੇ ਹੋਣ ਲਗ ਪਈ। ਕੋਈ ਕੋਈ ਲੋਕੀ ਤਾਂ ਸਤਿਗੁਰ ਦੇ ਮਿਠੇ ਵਾਕਾਂ ਤੇ ਭਰਮ ਤੋੜ ਉਪਦੇਸ਼ਾਂ ਤੇ ਨਾਮ ਦੇ ਆਸਰੇ ਸਚੇ ਸੁਖ ਦੀ ਪ੍ਰਾਪਤੀ ਨਾਲ ਸੁਖ ਪਉਣ ਲਗੇ, ਪਰ ਪੂਜਾਧਾਰੀ ਵਹਿਸ਼ੀਆਂ ਨੇ ਉਸ ਥਾਂ ਦੇ ਨਵਾਬ ਤੇ ਉਸ ਦੇ ਕਾਰਦਾਰ ਮਲਕ ਭਾਗੋ ਖਤਰੀ ਨੂੰ ਚੁਗਲੀਆਂ ਨਾਲ ਚਾਉਣਾ ਆਰੰਭ ਦਿਤ। ਦੋ ਚਾਰ ਵੇਰੀ ਸਤਿਗੁਰੂ ਜੀ ਨੂੰ ਉਠਾਉਣ ਲਈ ਚੋਰੀ ਛੱਪੀ ਆਦਮੀ ਬੀ ਘਲੇ, ਪਰ ਉਨ੍ਹਾਂ ਦੀ ਦਿੱਬਯ ਮੂਰਤੀ ਤੇ ਪ੍ਰਭਾਵ ਭਰੇ ਸਰੂਪ ਦੇ ਅਗੇ ਕਿਸੇ ਦਾ ਹੀਆ ਨਾ ਪਿਆ। ਅੰਤ ਮਲਕ ਭਾਗੋ ਦੇ ਕੋਈ ਉਤਸ਼ਵ ਆ ਗਿਆ ਤੇ ਉਸ ਨੇ ਸਾਰੇ ਸਾਧੂਆਂ ਬ੍ਰਾਹਮਣਾਂ ਦਾ ਬ੍ਰਹਮਭੋਜ ਕੀਤਾ ਤੇ ਗੁਰੂ ਜੀ ਨੂੰ ਭੀ ਬ੍ਰਾਹਮਣਾਂ ਦੇ ਹਥੀਂ ਸਦਵਾ ਘਲਿਆ। ਪਰ ਗੁਰੂ ਜੀ ਨਾ ਗਏ। ਹੁਣ ਬ੍ਰਾਹਮਣਾਂ ਨੂੰ ਮੌਕਾ ਹਥ ਲੱਗਾ, ਲਗੇ ਨਿੰਦਿਆ ਕਰਨ ਤ ਮਲਕ ਨੂੰ ਚੁਕਣ ਚਾਉਣ ਕਿ ਦੇਖੋ ਨਾਨਕ ਤਪਾ ਕੇਡਾ ਹੰਕਾਰੀ ਹੈ, ਤੁਹਾਡੇ

੪੯