ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਰਜਣਾ ਦਾ ਸੂਰਮਾ - ਨਿਕੋਲਾਈ ਆਸਤੋਵਸਕੀ

“ ਆਦਮੀ ਦੀ ਸਭ ਤੋਂ ਪਿਆਰੀ ਦੌਲਤ ਜ਼ਿੰਦਗੀ ਹੈ ਮਨੁੱਖ ਨੂੰ ਇਹ ਜ਼ਿੰਦਗੀ ਇੱਕੋ ਵਾਰੀ ਮਿਲਦੀ ਹੈ ਅਤੇ ਉਸ ਨੂੰ ਇਹ ਇਉਂ ਜਿਉਣੀ ਚਾਹੀਦੀ ਹੈ ਕਿ ਉਹਨੂੰ ਅਜਾਈਂ ਗੁਆਏ ਵਰ੍ਹਿਆਂ ਦਾ ਦੁਖਦਾਈ ਅਫ਼ਸੋਸ ਨਾ ਹੋਵੇ, ਆਪਣੇ ਨਿਗੂਣੇ ਭੂਤਕਾਲ ਉਤੇ ਕਦੇ ਸਾੜ ਕੇ ਸਵਾਹ ਕਰਨ ਵਾਲੀ ਸ਼ਰਮਿੰਦਗੀ ਨਾ ਹੋਵੇ। ਇਉਂ ਜੀਵੇ ਕਿ ਮਰਨ ਲੱਗਾ ਆਖ ਸਕੇ ਕਿ ਆਪਣੀ ਸਾਰੀ ਜ਼ਿੰਦਗੀ, ਆਪਣੀ ਸਾਰੀ ਸ਼ਕਤੀ, ਦੁਨੀਆਂ ਵਿੱਚ ਸਭ ਤੋਂ ਉਤਮ ਆਦਰਸ਼ ਮਨੁੱਖਤਾ ਦੀ ਅਜ਼ਾਦੀ ਦੇ ਸੰਗਰਾਮ ਦੇ ਲੇਖੇ ਲਾਈ ਹੈ।”

ਉਪਰੋਕਤ ਸ਼ਬਦ ਪ੍ਰਸਿੱਧ ਰੂਸੀ ਲੇਖਕ ਨਿਕੋਲਾਈ ਆਸਤੋਵਸਕੀ ਦੇ ਹਨ। ਉਸ ਨੇ ਇਹ ਸ਼ਬਦ ਸਿਰਫ਼ ਦੂਜਿਆਂ ਨੂੰ ਪ੍ਰੇਰਣਾ ਦੇਣ ਲਈ ਹੀ ਨਹੀਂ ਲਿਖੇ ਸਗੋਂ ਉਹ ਖ਼ੁਦ ਵੀ ਆਪਣੀ ਸਾਰੀ ਜ਼ਿੰਦਗੀ ਇਸੇ ਅਨੁਸਾਰ ਜਿਉਂਇਆ।

ਨਿਕੋਲਾਈ ਆਸਤ੍ਰੋਵਸਕੀ ਨੇ ਆਪਣੀ ਸਾਰੀ ਜ਼ਿੰਦਗੀ ਸਮਾਜਵਾਦੀ ਆਦਰਸ਼ਾਂ ਲਈ ਸੰਘਰਸ਼ ਕਰਦਿਆਂ ਲੰਘਾਈ। ਇਸ ਅਮਲ ਵਿੱਚ ਨਿਕੋਲਾਈ ਇਕੱਲਾ ਨਹੀਂ ਸੀ, ਉਸ ਵਰਗੇ ਹਜ਼ਾਰਾਂ ਹੋਰ ਨੌਜਵਾਨਾਂ ਨੇ ਵੀ ਆਪਣੀਆਂ ਜ਼ਿੰਦਗੀਆਂ ਏਸ ਆਦਰਸ਼ ਦੇ ਲੇਖੇ ਲਾਈਆਂ। ਪ੍ਰੰਤੂ ਜੋ ਕੁਝ ਨਿਕੋਲਾਈ ਆਸਤ੍ਰੋਵਸਕੀ ਨੂੰ ਵਿਸ਼ੇਸ਼ ਤੌਰ 'ਤੇ ਵਰਨਣਯੋਗ ਬਣਾਉਂਦਾ ਹੈ ਉਹ ਹੈ ਉਸ ਦਾ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਨਕਾਰਾ ਹੋ ਜਾਣ ਬਾਅਦ ਅਤੇ ਦੋਹਵਾਂ ਅੱਖਾਂ ਤੋਂ ਅੰਨਾ ਹੋ ਜਾਣ ਦੇ ਬਾਅਦ ਵੀ ਆਪਣੀ ਜ਼ਿੰਦਗੀ ਨੂੰ ਸਾਰਥਿਕ ਅਤੇ ਸਮਾਜ ਲਈ

148