ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਬੰਗਲਾ ਦੇਸ਼ ਵਿੱਚ 2013 ਤੋਂ ਲੈ ਕੇ ਹੁਣ ਤੀਕ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਅਨੇਕਾਂ ਨਾਸਤਿਕ ਅਤੇ ਧਰਮ ਨਿਰਪੱਖ ਲੋਕਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਭਾਰਤ ਵਿੱਚ ਹਾਰੂਨ ਫਰੂਕ ਅਤੇ ਪਾਕਿਸਤਾਨ ਵਿੱਚ ਮਸ਼ਾਲ ਖ਼ਾਨ ਦਾ ਕਤਲ ਇਸ ਦੀਆਂ ਤਾਜਾ ਉਦਾਹਰਣਾਂ ਹਨ।

ਇਸ ਤਰ੍ਹਾਂ ਹੋਰ ਵਿਗਿਆਨਕ ਤਕਨੀਕਾਂ ਵਾਂਗ ਸੋਸ਼ਲ ਮੀਡੀਆ ਦੀ ਵੀ ਵਰਤੋਂ ਅਤੇ ਕੁਵਰਤੋਂ ਦੋਹਵੇਂ ਕੁਝ ਕੀਤਾ ਜਾ ਸਕਦਾ ਹੈ। ਇਹ ਸਮਾਜ ਵਿੱਚ ਬਿਹਤਰ ਚੇਤਨਾ ਲਿਆਉਣ ਲਈ ਵੀ ਵਰਤਿਆ ਜਾ ਸਕਦਾ ਹੈ ਅਤੇ ਲੋਕਾਂ ਵਿੱਚ ਗਲਤ ਧਾਰਨਾਵਾਂ ਪੈਦਾ ਕਰਨ ਲਈ ਵੀ।

147