ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕਾਂ ਨੂੰ ਹੀ ਮਿਤਰਤਾ ਦੀ ਬੇਨਤੀ (Friend request) ਭੇਜੀ ਜਾਂਦੀ ਹੈ ਅਤੇ ਆਪਣੇ ਵਰਗਿਆਂ ਦੀਆਂ ਬੇਨਤੀਆਂ ਹੀ ਅੱਗੋਂ ਪ੍ਰਵਾਨ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਵਟਸਐਪ ਉੱਤੇ ਵੀ ਇਕੋ ਸੋਚ ਵਾਲੇ ਲੋਕਾਂ ਦੇ ਗਰੁੱਪ ਬਣਦੇ ਹਨ ਟਵਿਟਰ ਉੱਤੇ ਵੀ ਆਪਣੀ ਪਸੰਦੀ ਦੇ ਲੋਕਾਂ ਨੂੰ ਵੱਧ ‘ਫਾਲੋਅ’ ਕੀਤਾ ਜਾਂਦਾ ਹੈ। ਇਹ ਗੱਲ ਕੱਟੜਪੁਣੇ ਨੂੰ ਹੋਰ ਬਲ ਬਖਸ਼ਦੀ ਹੈ ਕਿਉਂਕਿ ਆਪਣੇ ਵਰਗੀ ਸੋਚ ਵਾਲੇ ਲੋਕਾਂ ਦੇ ਸਟੇਟਸ, ਕੁਮੈਂਟ ਅਤੇ ਲਾਈਕਾਂ ਦੇਖ ਦੇਖ ਵਿਅਕਤੀ ਨੂੰ ਜਾਪਣ ਲੱਗ ਪੈਂਦਾ ਕਿ ਉਸ ਦੀ ਸੋਚ ਹੀ ਸਹੀ ਹੈ ਅਤੇ ਬਹੁਤੇ ਲੋਕ ਵੀ ਉਸੇ ਵਾਂਗ ਹੀ ਸੋਚਦੇ ਹਨ। ਇਸ ਕਰਕੇ ਸੋਸ਼ਲ ਮੀਡੀਆ ਉੱਤੇ ਵਿਚਾਰਾਂ ਦੇ ਜਿੰਨੇ ਖੁੱਲ੍ਹੇ ਆਦਾਨ ਪ੍ਰਦਾਨ ਦੀ ਸਹੂਲਤ ਅਤੇ ਸੰਭਾਵਨਾ ਪਈ ਹੈ ਉਸ ਦੀ ਸਹੀ ਵਰਤੋਂ ਨਹੀਂ ਹੋ ਰਹੀ। ਸਿਧਾਂਤਕ ਤੌਰ 'ਤੇ ਕਿਹਾ ਜਾਵੇ ਤਾਂ ਸਮਾਜ ਅਤੇ ਸੋਸ਼ਲ ਮੀਡੀਏ ਦਾ ਦੂਹਰਾ ਰਿਸ਼ਤਾ ਹੈ, ਜੇ ਸੋਸ਼ਲ ਮੀਡੀਆ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਸਮਾਜ ਵੀ ਮੋੜਵੇਂ ਰੂਪ ਵਿੱਚ ਸੋਸ਼ਲ ਮੀਡੀਏ ਉੱਤੇ ਪਾਏ ਜਾਣ ਵਾਲੇ ਵਿਚਾਰਾਂ ਨੂੰ ਨਿਰਧਾਰਿਤ ਕਰਦਾ ਹੈ। ਇਹ ਤਾਂ ਹੈ ਸੋਸ਼ਲ ਮੀਡੀਏ ਅਤੇ ਸਮਾਜ ਦਾ ਸਹਿਜ ਸਬੰਧ। ਇਸ ਤੋਂ ਇਲਾਵਾ ਇਸ ਰਾਹੀਂ ਜਾਣ ਬੁੱਝ ਕੇ ਵੀ ਅਫ਼ਵਾਹਾਂ, ਗਲਤ ਸੂਚਨਾਵਾਂ ਅਤੇ ਭਰਮਾਊ ਵਿਚਾਰਾਂ ਦਾ ਪਾਸਾਰ ਕੀਤਾ ਜਾਂਦਾ ਹੈ। ਜੇ ਸਥਾਪਤੀ ਨੂੰ ਲਗਦਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਉਸਦੇ ਖਿਲਾਫ਼ ਲੋਕ ਰਾਏ ਬਣ ਰਹੀ ਹੈ ਤਾਂ ਉਹ ਆਪਣੇ ਪੱਖੀ ਭਾੜੇ ਦੇ ਗਰੁੱਪ ਸਥਾਪਿਤ ਕਰ ਕੇ ਉਲਟ ਪ੍ਰਚਾਰ ਦਾ ਹੜ੍ਹ ਲਿਆ ਦਿੰਦਾ ਹੈ ਜਿਸ ਰਾਹੀਂ ਹਕੀਕਤਾਂ ਨੂੰ ਧੁੰਦਲਾ ਕਰ ਦਿੱਤਾ ਜਾਂਦਾ ਹੈ। ਦੂਜੇ ਹੱਥ ਸੋਸ਼ਲ ਮੀਡੀਆ ਉੱਤੇ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਕਾਬਜ ਧਿਰ ਵੱਲੋਂ ਡਰਾ ਧਮਕਾ ਕੇ ਜਾਂ ਜਿਸਮਾਨੀ ਹਮਲੇ ਕਰਵਾ ਕੇ ਚੁੱਪ ਕਰਵਾਇਆ ਜਾਂਦਾ ਹੈ ਏਸ਼ੀਆਈ ਦੇਸ਼ਾਂ ਵਿੱਚੋਂ ਤਾਂ ਇਸ ਦੀਆਂ

146