ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਬੰਦ ਕਮਰਿਆਂ ਵਿੱਚ ਬੈਠ ਕੇ ਕੰਪਿਊਟਰ ਜਾਂ ਮੋਬਾਈਲ ਫ਼ੋਨਾਂ ਦੀਆਂ ਸਕਰੀਨਾਂ ਤੋਂ ਹਾਸਲ ਨਹੀਂ ਕੀਤੀ ਜਾ ਸਕਦੀ।

ਉਪਰੋਕਤ ਵਰਣਨ ਤੋਂ ਸਪਸ਼ਟ ਹੁੰਦਾ ਹੈ ਕਿ ਚਾਹੇ ਸਮਾਜਿਕ ਅਤੇ ਰਾਜਸੀ ਤਬਦੀਲੀਆਂ ਦੇ ਖੇਤਰ ਵਿੱਚ ਸੋਸ਼ਲ ਮੀਡੀਆ ਕਾਫੀ ਸਹਾਈ ਹੁੰਦਾ ਹੈ ਪਰ ਇਸ ਦੀਆਂ ਆਪਣੀਆਂ ਸੀਮਤਾਈਆਂ ਵੀ ਹਨ ਸਭ ਤੋਂ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਸ਼ਬਦ ਦਾ ਹੀ ਇਹ ਅਰਥ ਹੈ ਕਿ ਇਸ ਨੂੰ ਚਲਾਉਣ ਵਾਲਾ ਸਮਾਜ ਹੈ ਨਾ ਕਿ ਕੁਝ ਲੇਖਕ, ਪੱਤਰਕਾਰ, ਬੁੱਧੀਜੀਵੀ ਜਾਂ ਸਮਾਜਿਕ ਫਿਕਰਮੰਦੀ ਰੱਖਣ ਵਾਲੇ ਚਿੰਤਕ। ਇਸ ਵਿੱਚ ਜੋ ਵਿਚਾਰ, ਸੂਚਨਾਵਾਂ ਪਾਈਆਂ ਜਾਂਦੀਆਂ ਹਨ ਉਹ ਸਮਾਜ ਵਿੱਚ ਚੱਲ ਰਹੇ ਵਿਚਾਰਾਂ ਦਾ ਹੀ ਪਰਤੌਅ ਹੁੰਦੇ ਹਨ। ਜੇ ਸਮਾਜ ਵਿੱਚ ਫਿਰਕਾਪ੍ਰਸਤੀ ਅਤੇ ਕੱਟੜਪੁਣੇ ਦੀ ਹਵਾ ਚੱਲ ਰਹੀ ਹੈ ਤਾਂ ਸੋਸ਼ਲ ਮੀਡੀਆ ਵਿੱਚ ਵੀ ਇਸ ਤਰ੍ਹਾਂ ਦੇ ਵਿਚਾਰ ਵੱਡੀ ਗਿਣਤੀ ਵਿੱਚ ਆਉਣਗੇ ਜੋ ਸਮਾਜ ਵਿੱਚ ਧਾਰਮਿਕ ਵੰਡਾਂ ਨੂੰ ਤਿੱਖਾ ਕਰਨ ਦਾ ਕੰਮ ਕਰਨਗੇ ਭਾਰਤ ਵਿੱਚ ਅਜਿਹਾ ਕੁਝ ਹੁੰਦਾ ਸਾਫ ਦੇਖਿਆ ਜਾ ਸਕਦਾ ਹੈ।

ਤਕਨੀਕੀ ਤੌਰ ਉੱਤੇ ਚਾਹੇ ਇਹ ਵਿਚਾਰ ਵਟਾਂਦਰੇ ਦਾ ਖੁੱਲ੍ਹਾ ਮੰਚ ਹੈ ਜਿਸ ਤੋਂ ਇਹ ਸੰਭਾਵਨਾ ਨਿਕਲਦੀ ਸੀ ਕਿ ਵੱਖ ਵੱਖ ਤਰ੍ਹਾਂ ਦੇ ਵਿਚਾਰ ਇੱਕ ਮੰਚ ਤੋਂ ਸਾਂਝੇ ਹੋਣ ਨਾਲ ਵਰਤਾਰਿਆਂ ਨੂੰ ਦੂਸਰਿਆਂ ਦੇ ਨਜ਼ਰੀਏ ਤੋਂ ਜਾਣਨ ਦਾ ਮੌਕਾ ਮਿਲੇਗਾ, ਵਿਚਾਰਧਾਰਕ ਕੱਟੜਤਾ ਟੁੱਟੇਗੀ। ਪਰ ਅਮਲ ਵਿੱਚ ਅਜਿਹਾ ਨਹੀਂ ਹੋਇਆ, ਜੇ ਹੋਇਆ ਹੈ ਤਾਂ ਬਹੁਤ ਸੀਮਤ ਮਾਤਰਾ ਵਿੱਚ ਹੋਇਆ ਹੈ। ਵੇਖਿਆ ਗਿਆ ਹੈ ਕਿ ਆਮ ਜੀਵਨ ਵਾਂਗ ਸੋਸ਼ਲ ਮੀਡੀਏ ਉੱਤੇ ਵੀ ਵਿਅਕਤੀ ਆਪਣੇ ਵਰਗੇ ਲੋਕਾਂ ਦਾ ਹੀ ਦਾਇਰਾ ਬਣਾ ਲੈਂਦੇ ਹਨ। ਫੇਸਬੁੱਕ ਉੱਤੇ ਆਪਣੇ ਵਰਗੀ ਸੋਚ ਦੇ

145