ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਮਦਰਦੀ ਦੀਆਂ ਭਾਵਨਾਵਾਂ ਦਾ ਇਥੇ ਹੀ ਨਿਕਾਸ ਹੋ ਜਾਂਦਾ ਹੈ। ਉਹ ਅਸਲ ਮੈਦਾਨ ਵਿੱਚ ਕੁੱਦਣ ਦੀ ਥਾਂ 'ਲਾਈਕ' ਬਟਨ ਦਬਾਉਣ, ਕੁਮੈਂਟ ਕਰਨ ਜਾਂ ਅੱਗੇ ਸ਼ੇਅਰ ਕਰਨ ਤੱਕ ਹੀ ਸੀਮਿਤ ਹੋ ਜਾਂਦੇ ਹਨ, ਜਿਨ੍ਹਾਂ ਨੂੰ 'ਫੇਸਬੁੱਕੀ ਭਲਵਾਨ' ਵੀ ਕਿਹਾ ਜਾ ਸਕਦਾ ਹੈ।

ਇਨ੍ਹਾਂ ਸੀਮਤਾਈਆਂ ਦੇ ਬਾਵਜੂਦ ਗਲਤ ਪ੍ਰਬੰਧ ਪ੍ਰਤੀ ਲੋਕਾਂ ਨੂੰ ਚੇਤਨ ਕਰਨ ਅਤੇ ਉਸ ਨੂੰ ਤੋੜਨ ਲਈ ਲਹਿਰਾਂ ਖੜ੍ਹੀਆਂ ਕਰਨ ਵਿੱਚ ਇਸ ਦੀ ਮਹੱਤਤਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਅਤੇ ਪਿਛਲੇ ਸਮੇਂ ਦੌਰਾਨ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿੱਚ ਇਸ ਦੀਆਂ ਠੋਸ ਉਦਾਹਰਣਾਂ ਵੀ ਮਿਲੀਆਂ ਹਨ। ਪਰ ਸਮਾਜਿਕ ਤਬਦੀਲੀ ਦਾ ਜੋ ਅੰਤਿਮ ਪੜਾਅ ਹੁੰਦਾ ਹੈ ਯਾਨੀ ਨਵਾਂ ਪ੍ਰਬੰਧ ਸਥਾਪਿਤ ਕਰਨਾ, ਉਸ ਵਿੱਚ ਸੋਸ਼ਲ ਮੀਡੀਆ ਕੋਈ ਖਾਸ ਰੋਲ ਅਦਾ ਨਹੀਂ ਕਰ ਸਕਿਆ। ਅਰਬ ਦੇਸ਼ਾਂ ਜਾਂ ਦੁਨੀਆ ਦੇ ਹੋਰ ਭਾਗਾਂ ਉੱਠੀਆਂ ਅਜਿਹੀਆਂ ਲਹਿਰਾਂ, ਜਿਨ੍ਹਾਂ ਦਾ ਸਿਹਰਾ ਸੋਸ਼ਲ ਮੀਡੀਏ ਰਾਹੀਂ ਪੈਦਾ ਹੋਈ ਚੇਤਨਤਾ ਅਤੇ ਲਾਮਬੰਦੀ ਨੂੰ ਦਿੱਤਾ ਜਾਂਦਾ ਹੈ, ਉਹ ਸਥਾਪਿਤ ਪ੍ਰਬੰਧ ਨੂੰ ਝੰਜੋੜਾ ਤਾਂ ਦੇ ਸਕੀਆਂ ਪਰ ਕੋਈ ਨਵਾਂ ਪ੍ਰਬੰਧ ਨਹੀਂ ਉਸਾਰ ਸਕੀਆਂ। ਭਾਰਤ ਵਿੱਚ ਆਮ ਆਦਮੀ ਪਾਰਟੀ ਦੀ ਉਦਾਹਰਣ ਵੀ ਇਸੇ ਦਾਇਰੇ ਵਿੱਚ ਆਉਂਦੀ ਹੈ। ਦੂਸਰੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਸਥਾਪਿਤ ਸਿਸਟਮ ਨੂੰ ਤੋੜਨ ਵਿੱਚ ਤਾਂ ਰੋਲ ਨਿਭਾ ਸਕਦਾ ਹੈ, ਨਵਾਂ ਉਸਾਰਨ ਵਿੱਚ ਨਹੀਂ। ਇਸ ਦਾ ਕਾਰਣ ਵੀ ਸਪਸ਼ਟ ਹੈ ਕਿ ਨਵੇਂ ਸਿਸਟਮ ਦੇ ਨੈਣ ਨਕਸ਼ ਘੜ੍ਹਨ ਅਤੇ ਉਸ ਨੂੰ ਸਥਾਪਿਤ ਕਰਨ ਲਈ ਗੰਭੀਰ ਅਧਿਐਨ ਅਤੇ ਲੋਕਾਂ ਵਿੱਚ ਵਿਚਰਣ ਦੀ ਲੋੜ ਪੈਂਦੀ ਹੈ ਜੋ ਸੋਸ਼ਲ ਮੀਡੀਆ ਦੀਆਂ ਸਤਹੀ ਟਿੱਪਣੀਆਂ

144