ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਜਵਾਬ ਸਮਝਣ ਲਈ ਇਹ ਜਾਣਨਾ ਜਰੂਰੀ ਹੈ ਕਿ ਕਿਸੇ ਵੀ ਵੱਡੀ ਤਬਦੀਲੀ ਲਈ ਤਿੰਨ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ- ਪਹਿਲਾ ਹੈ ਵਰਤਮਾਨ ਹਾਲਤਾਂ ਬਾਰੇ ਚੇਤਨ ਕਰਨਾ, ਦੂਸਰਾ ਹੈ ਉਨ੍ਹਾਂ ਹਾਲਤਾਂ ਲਈ ਜਿੰਮੇਂਵਾਰ ਪ੍ਰਬੰਧ ਨੂੰ ਤੋੜਨਾ ਅਤੇ ਤੀਸਰਾ ਹੁੰਦਾ ਹੈ ਉਸ ਪੁਰਾਣੇ ਦੀ ਜਗ੍ਹਾ ਨਵਾਂ ਉਸਾਰਨਾ। ਸੋਸ਼ਲ ਮੀਡੀਆ ਪਹਿਲੇ ਪੜਾਅ ਵਿੱਚ ਵਧੀਆ ਰੋਲ ਨਿਭਾਉਂਦਾ ਹੈ; ਯਾਨੀ ਲੋਕਾਂ ਨੂੰ ਚੇਤਨ ਕਰਨ ਵਿੱਚ, ਉਨ੍ਹਾਂ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਅ ਲਈ ਮੌਕਾ ਦੇਣ ਅਤੇ ਦੂਸਰਿਆਂ ਦੇ ਵਿਚਾਰਾਂ ਉਪਰ ਪ੍ਰਤੀਕਰਮ ਕਰਨ ਆਦਿ ਲਈ ਵਧੀਆ ਸਾਧਨ ਬਣਦਾ ਹੈ। ਚਾਹੇ ਇਸ ਸਾਧਨ ਨੂੰ ਵਿਰੋਧੀ ਪੱਖ ਵੱਲੋਂ ਗਲਤ ਧਾਰਨਾਵਾਂ ਫੈਲਾਉਣ ਲਈ ਵੀ ਵਰਤਿਆ ਜਾਂਦਾ ਹੈ ਪਰ ਇਸ ਗੱਲ ਬਾਰੇ ਤਾਂ ਬਹੁਤੇ ਵਿਚਾਰਕ ਸਹਿਮਤ ਹਨ ਕਿ ਸੋਸ਼ਲ ਮੀਡੀਏ ਰਾਹੀਂ ਲੋਕਾਂ ਵਿੱਚ ਚੇਤਨਾ ਪੈਦਾ ਕੀਤਾ ਜਾ ਸਕਦੀ ਹੈ। ਇਸ ਤੋਂ ਅਗਲਾ ਸਵਾਲ ਇਸ ਚੇਤਨਾ ਨੂੰ ਤਬਦੀਲੀ ਲਿਆਉਣ ਵਾਲੀ ਸਰਗਰਮੀ ਵਿੱਚ ਬਦਲਣ ਦਾ ਹੈ।

ਇਸ ਮੁੱਦੇ 'ਤੇ ਸੋਸ਼ਲ ਮੀਡੀਏ ਦੇ ਦੋਵੇਂ ਪੱਖ ਸਾਹਮਣੇ ਆਉਂਦੇ ਹਨ- ਇੱਕ ਪਾਸੇ ਤਾਂ ਇਹ ਸੱਤਾ ਦਾ ਪ੍ਰਤੀਰੋਧ ਜਥੇਬੰਦ ਕਰਨ ਵਿੱਚ ਸਹਾਈ ਹੁੰਦਾ ਹੈ। ਇਹ ਲੋਕਾਂ ਦੀਆਂ ਸਾਝੀਆਂ ਸਰਗਰਮੀਆਂ ਲਈ ਉਨ੍ਹਾਂ ਵਿਚਕਾਰ ਆਪਸੀ ਤਾਲਮੇਲ ਬਣਾਉਂਦਾ ਹੈ ਅਤੇ ਸੱਤਾ ਦੀਆਂ ਚਾਲਾਂ, ਕੁਚਾਲਾਂ ਅਤੇ ਪਾਈਆਂ ਜਾ ਰਹੀਆਂ ਰੁਕਾਵਟਾਂ ਤੋਂ ਸੁਚੇਤ ਕਰਦਾ ਹੈ। ਸਰਗਰਮੀਆਂ ਦੀਆਂ ਫੋਟੋਆਂ ਅਤੇ ਵੀਡੀਓ ਪਾ ਕੇ ਲੋਕਾਂ ਵਿੱਚ ਉਤਸ਼ਾਹ ਭਰਦਾ ਹੈ। ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਹ ਬਹੁਤ ਸਾਰੇ ਵਿਅਕਤੀਆਂ ਨੂੰ ਕੰਪਿਊਟਰ ਜਾਂ ਮੋਬਾਈਲ ਉੱਤੇ ਪ੍ਰਗਟ ਹੋ ਰਹੇ ਆਭਾਸੀ ਸੰਸਾਰ ਤੱਕ ਹੀ ਸੀਮਿਤ ਕਰ ਦਿੰਦਾ ਹੈ। ਉਨ੍ਹਾਂ ਦੀ ਵਿਰੋਧਤਾ ਜਾਂ

143