ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/139

ਇਹ ਸਫ਼ਾ ਪ੍ਰਮਾਣਿਤ ਹੈ

ਸੋਸ਼ਲ ਮੀਡੀਆ - ਕਿੰਨੀ ਕੁ ਤਬਦੀਲੀ ਦੇ ਸਮਰੱਥ?

ਪਿਛਲੇ ਕੁਝ ਸਾਲਾਂ ਦੌਰਾਨ ਸੋਸ਼ਲ ਮੀਡੀਏ ਦੀ ਲੋਕਾਂ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਬਹੁਤ ਤੇਜੀ ਨਾਲ ਵਧੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ, ਐਸ ਵਕਤ ਦੁਨੀਆ ਵਿੱਚ ਢਾਈ ਅਰਬ ਲੋਕ ਸੋਸ਼ਲ ਮੀਡੀਏ ਦੇ ਵੱਖ ਵੱਖ ਰੂਪਾਂ - ਜਿਵੇਂ ਫੇਸਬੁੱਕ, ਵਟਸਐਪ, ਟਵਿਟਰ, ਯੂਟਿਊਬ ਆਦਿ - ਦੀ ਵਰਤੋਂ ਕਰ ਰਹੇ ਹਨ। ਪੰਜਾਬ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਕੁਝ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੋਂ ਦੀ 3 ਕਰੋੜ ਆਬਾਦੀ ਵਿੱਚ 3 ਕਰੋੜ 84 ਲੱਖ ਮੋਬਾਈਲ ਫ਼ੋਨ ਹਨ, ਯਾਨੀ ਇਨਸਾਨਾਂ ਨਾਲੋਂ ਮੋਬਾਈਲ ਫ਼ੋਨਾਂ ਦੀ ਗਿਣਤੀ ਜਿਆਦਾ ਹੈ। ਚਾਹੇ ਸਹੀ ਅੰਕੜੇ ਪ੍ਰਾਪਤ ਨਹੀਂ ਹਨ ਪਰ ਇਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ।

ਵਰਤੋਂਕਾਰਾਂ ਦੀ ਪ੍ਰਤੀਸ਼ਤ ਬਹੁਤ ਜਿਆਦਾ ਹੋਣ ਕਰਕੇ ਇਸ ਦੇ ਪ੍ਰਭਾਵ ਵਿਅਕਤੀਗਤ ਜ਼ਿੰਦਗੀ ਤੱਕ ਸੀਮਿਤ ਨਾ ਰਹਿ ਕੇ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਜ਼ਿੰਦਗੀ ਉੱਤੇ ਵੀ ਬਹੁਤ ਵੱਡੇ ਪੈ ਰਹੇ ਹਨ। ਇਸ ਨੇ ਸਮਾਜਿਕ ਅਤੇ ਰਾਜਨੀਤਕ ਤਬਦੀਲੀ ਦੇ ਹਥਿਆਰ ਵਜੋਂ ਵੱਡੀਆਂ ਸੰਭਾਵਨਾਵਾਂ ਜਤਾਈਆਂ ਹਨ। ਇਸ ਦੀਆਂ ਕੁਝ ਠੋਸ ਮਿਸਾਲਾਂ ਵੀ ਨਜ਼ਰ ਆਈਆਂ ਜਦ ਟਿਊਨੀਸ਼ੀਆ, ਮਿਸਰ ਅਤੇ ਕੁਝ ਹੋਰ ਅਰਬ ਦੇਸ਼ਾਂ ਵਿੱਚ ਉੱਠੇ ਜਨਤਕ ਉਭਾਰਾਂ ਵਿੱਚ ਸੋਸ਼ਲ ਮੀਡੀਏ ਦਾ ਬਹੁਤ ਰੋਲ ਰਿਹਾ। ਇਸੇ ਕਰਕੇ ਕੁਝ ਵਿਚਾਰਕਾਂ ਵੱਲੋਂ ਇਸ ਨੂੰ 'ਆਜਾਦੀ ਦੀ ਤਕਨੀਕ' (Liberation Technology) ਦਾ ਵੀ ਨਾਂ ਦਿੱਤਾ ਗਿਆ ਇਸ ਦੀ ਅਜਿਹੀ ਸਮਰੱਥਾ ਕੁਝ ਹੋਰ ਦੇਸ਼ਾਂ ਜਿਵੇਂ ਯੂਕਰੇਨ ਆਦਿ ਵਿੱਚ ਸੱਤਾ ਖਿਲਾਫ਼

140